ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਗੋਲੀਬਾਰੀ – ਚਾਰ ਜਵਾਨਾਂ ਦੀ ਮੌਤ

ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੁੱਧਵਾਰ ਤੜਕੇ 04:35 ਵਜੇ ਵਾਪਰੀ ਇਸ ਘਟਨਾ ਵਿੱਚ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ । ਪੂਰੇ ਇਲਾਕੇ ਨੂੰ ਘੇਰਾ ਪਾ ਕੇ ਸੀਲ ਕਰ ਦਿੱਤਾ ਗਿਆ। ਹਮਲਾਵਰ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ। ਬਠਿੰਡਾ ਵਿੱਚ ਆਰਮੀ ਕੈਂਟ ਦੇ ਸਾਰੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਗੋਲੀ ਚਲਾਉਣ ਵਾਲਾ ਸਾਦੇ ਕੱਪੜਿਆਂ ਵਿੱਚ ਦੱਸਿਆ ਜਾ ਰਿਹਾ ਹੈ। ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰੋਂ ਚਾਰ ਲਾਸ਼ਾਂ ਮਿਲੀਆਂ ਹਨ। ਮਾਰੇ ਗਏ ਚਾਰੇ 80 ਮੀਡੀਅਮ ਰੈਜੀਮੈਂਟ ਦੇ ਸਨ। ਅਧਿਕਾਰੀਆਂ ਅਨੁਸਾਰ ਗੋਲੀਬਾਰੀ ਕੋਈ ਅੱਤਵਾਦੀ ਘਟਨਾ ਨਹੀਂ ਹੈ।

BATHINDA POLICE
@BathindaPolice
ਵਿਸਾਖੀ ਮੇਲੇ ਦੀ ਸੁਰੱਖਿਆ ਦੇ ਸਨਮੁੱਖ ਏ.ਡੀ.ਜੀ.ਪੀ ਬਠਿੰਡਾ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਨਿੱਜੀ ਤੌਰ ਤੇ ਫ਼ੀਲਡ ਵਿੱਚ ਸਪੈਸ਼ਲ ਨਾਕਾਬੰਦੀਆਂ ਦੀ ਚੈੱਕਿੰਗ ਕੀਤੀ ਗਈ। #YourSafetyOurPriority

Image

Image

Image

ਤਸਵੀਰਾਂ – ਵਿਸਾਖੀ ਦੇ ਇਕੱਠ ਨੂੰ ਧਿਆਨ ਵਿੱਚ ਰੱਖਦਿਆਂ ਬਠਿੰਡਾ ਵਿੱਚ ਸੁਰੱਖਿਆ ਦੇ ਸਨਮੁੱਖ ਏ.ਡੀ.ਜੀ.ਪੀ ਬਠਿੰਡਾ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਨਿੱਜੀ ਤੌਰ ਨਿਗਰਾਨੀ ਕੀਤੀ ਜਾ ਰਹੀ ਹੈ।