ਕੈਂਪਾਂ ਕੋਲਾ ਡਰਿੰਕ ਨਵੇਂ ਸਵਾਦ ਨਾਲ ਆ ਰਿਹਾ ਭਾਰਤੀ ਬਾਜ਼ਾਰ ਵਿੱਚ – ਵੇਖੋ ਕੋਣ ਲਿਆ ਰਿਹਾ ਕੋਲਡ ਡਰਿੰਕ ਨੂੰ ਨਵੇਂ ਰੂਪ ਵਿੱਚ

ਨਵੀਂ ਦਿੱਲੀ –  ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਿਟਡ (RSPL) ਨੇ ਦੇਸ਼ ਦੇ 50 ਸਾਲ ਪੁਰਾਣੇ ਮਸ਼ਹੂਰ ਬ੍ਰਾਂਡ ਕੈਂਪਾ ਕੋਲਾ ਨੂੰ ਮੁੜ ਬਾਜ਼ਾਰ ਵਿੱਚ ਲਿਉਣ ਦਾ ਐਲਾਨ ਕੀਤਾ ਹੈ ।

RSPL ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ ਦੀ ਸਹਾਇਕ ਕੰਪਨੀ ਹੈ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਬਣਾਉਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿਚ RSPL ਨੇ ਗੁਜਰਾਤ ਸਥਿਤ ਕਾਰਬੋਨੇਟਿਡ ਕੋਲਡ ਡ੍ਰਿੰਕ ਤੇ ਜੂਸ ਬਣਾਉਣ ਵਾਲੀ ਕੰਪਨੀ ਸੋਸਯੋ ਹਜ਼ੂਰੀ ਬੈਵਰੇਜਿਜ਼ ਪ੍ਰਾਇਵੇਟ ਲਿਮਿਟਡ ਵਿਚ 50 ਫ਼ੀਸਦੀ ਹਿੱਸੇਦਾਰੀ ਲਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਓਰ ਡ੍ਰਿੰਕਸ ਗਰੁੱਪ ਤੋਂ ਕਥਿਤ ਤੌਰ ‘ਤੇ ਕਰੋੜਾ ਰੁਪਏ ਵਿਚ ਕੈਂਪਾ ਬ੍ਰਾਂਡ ਲੈ ਲਿਆ ਸੀ। ਹੁਣ, ਆਰ.ਸੀ.ਪੀ.ਐੱਲ. ਨੇ ਕੈਂਪਾ ਬ੍ਰਾਂਡ ਨੂੰ ਮੁੜ ਪੇਸ਼ ਕੀਤਾ ਹੈ। ਸਮਝਿਆ ਜਾਂਦਾ ਘਰੇਲੂ ਬ੍ਰਾਂਡ ਕੈਂਪਾ ਸਿੱਧੇ ਤੌਰ ‘ਤੇ ਦੁਨੀਆ ਦੀਆਂ ਦੋ ਸੱਭ ਤੋਂ ਵੱਡੀਆਂ ਕੰਪਨੀਆਂ ਪੈਪਿਸਕੋ ਅਤੇ ਕੋਕਾ ਕੋਲਾ ਨੂੰ ਟੱਕਰ ਦੇਵੇਗਾ। ਦੱਸ ਦੇਈਏ ਕਿ ਕੈਂਪਾ ਕੋਲਾ 1970-80 ਦੇ ਦਹਾਕੇ ਵਿਚ ਸਭ ਤੋਂ ਵੱਧ ਲੋਕਾਂ ਦਾ ਪਸੰਦੀਦਾ ਕੋਲਡ ਡਰਿੰਕ ਬਰਾਂਡ ਸੀ, ਪਰ ਕੋਕਾ-ਕੋਲਾ ਤੇ ਪੈਪਸਿਕੋ ਦੇ ਆਉਣ ਤੋਂ ਬਾਅਦ ਇਹ ਪਿਛੜਦਾ ਗਿਆ।
3 ਫਲੇਵਰ ਲੈ ਕੇ ਆਵੇਗਾ ਕੈਂਪਾਂ ਕੋਲਾ,

  • ਕੰਪਨੀ ਨੇ ਇਕ ਬਿਆਨ ਵਿਚ ਕਿਹਾ, “ਸ਼ੁਰੂਆਤੀ ਦੌਰ ਵਿਚ ਕੋਲਡ ਡ੍ਰਿੰਕ ਸ਼੍ਰੇਣੀ ਵਿਚ 3 ਨਵੇਂ ਫਲੇਵਰ – ਕੈਂਪਾ ਕੋਲਾ, ਕੈਂਪਾ ਲੈਮਨ ਤੇ ਕੈਂਪਾ ਆਰੇਂਜ ਨੂੰ ਸ਼ਾਮਲ ਕੀਤਾ ਜਾਵੇਗਾ।” ਪਹਿਲਾਂ ਇਹ ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਵਿਚ ਉਪਲਬਧ ਹੋਵੇਗੀ, ਬਾਅਦ ਵਿਚ ਇਸ ਨੂੰ ਲੜੀਵਾਰ ਤਰੀਕੇ ਨਾਲ ਪੂਰੇ ਦੇਸ਼ ਵਿਚ ਪੇਸ਼ ਕੀਤਾ ਜਾਵੇਗਾ। ਇਸ ਨੂੰ ‘ਦਿ ਗ੍ਰੇਟ ਇੰਡੀਅਨ ਟੇਸਟ’ ਦਾ ਨਾਂ ਦਿੱਤਾ ਗਿਆ ਹੈ। ਆਰ.ਸੀ.ਪੀ.ਐੱਲ. ਦੇ ਬੁਲਾਰੇ ਨੇ ਕੈਂਪਾ ਦੀ ਪੇਸ਼ਕਸ਼ ਮੌਕੇ ਕਿਹਾ, “ਅਸੀਂ ਆਸ ਕਰਦੇ ਹਾਂ ਕਿ ਨਵੀਂ ਪੀੜ੍ਹੀ ਦੇ ਉਪਭੋਗਤਾ ਕੈਂਪਾ ਦੇ ਇਸ ਨਵੇਂ ਰੂਪ ਨੂੰ ਅਪਨਾਉਣਗੇ ਤੇ ਨੌਜਵਾਨਾਂ ਨੂੰ ਨਵਾਂ ਸਵਾਦ ਪਸੰਦ ਆਵੇਗਾ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੇ ਭਾਰਤੀ ਬਾਜ਼ਾਰ ਵਿਚ ਖਪਤ ਵੱਧ ਹੋਣ ਕਾਰਨ ਕੈਂਪਾ ਕੋਲ ਬਹੁਤ ਮੌਕੇ ਹਨ।