ਸਫ਼ਰ ਏ ਸ਼ਹਾਦਤ – 10 ਪੋਹ – ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ – ਸੰਖੇਪ ਵੀਡਿਉ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 25 ਦਿਸੰਬਰ 2022
ਨਿਊਜ਼ ਪੰਜਾਬ
ਸਫ਼ਰ ਏ ਸ਼ਹਾਦਤ – 10 ਪੋਹ – ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ – ਸੰਖੇਪ ਵੀਡਿਉ
ਇਸ ਤੋਂ ਪਿਛਲਾ ਇਤਿਹਾਸ ਸਰਵਣ ਕਰਨ ਲਈ ਇਸ ਲਿੰਕ ਨੂੰ https://newspunjab.net/?p=34496ਟੱਚ ਕਰਕੇ ਖੋਹਲਣ ਦੀ ਕ੍ਰਿਪਾਲਤਾ ਕਰੋ ਜੀ 🙏🏻🙏🏻🙏🏻
Amrit vele Da Hukamnama,
Sri Darbar Sahib Sri Amritsar,
Ang-574, 25-12-2022
*ਵਡਹੰਸੁ ਮਹਲਾ ੪ ॥*
ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥ ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥ ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥ ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥ ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥ ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥*_
*वडहंसु महला ४ ॥*
हरि किरपा हरि किरपा करि सतिगुरु मेलि सुखदाता राम ॥ हम पूछह हम पूछह सतिगुर पासि हरि बाता राम ॥ सतिगुर पासि हरि बात पूछह जिनि नामु पदारथु पाइआ ॥ पाइ लगह नित करह बिनंती गुरि सतिगुरि पंथु बताइआ ॥ सोई भगतु दुखु सुखु समतु करि जाणै हरि हरि नामि हरि राता ॥ हरि किरपा हरि किरपा करि गुरु सतिगुरु मेलि सुखदाता ॥१॥
Wadahans, Fourth Mehl:O Lord, show Your Mercy, show Your Mercy, and let me meet the True Guru, the Giver of peace.I go and ask, I go and ask from the True Guru, about the sermon of the Lord. I ask about the sermon of the Lord from the True Guru, who has obtained the treasure of the Naam.I bow at His Feet constantly, and pray to Him; the Guru, the True Guru, has shown me the Way.He alone is a devotee, who looks alike upon pleasure and pain; he is imbued with the Name of the Lord, Har, Har.O Lord, show Your Mercy, show Your Mercy, and let me meet the True Guru, the Giver of peace. ||1||
ਪਦਅਰਥ: ਹਰਿ = ਹੇ ਹਰੀ! ਮੇਲਿ = ਮਿਲਾ। ਸੁਖਦਾਤਾ = ਆਤਮਕ ਆਨੰਦ ਦੇਣ ਵਾਲਾ (ਗੁਰੂ) । ਹਮ ਪੂਛਹ = ਅਸੀ ਪੁੱਛਦੇ ਹਾਂ, ਮੈਂ ਪੁੱਛਾਂਗਾ। ਹਰਿ ਬਾਤਾ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ। ਜਿਨਿ = ਜਿਸ (ਗੁਰੂ) ਨੇ। ਪਾਇ ਲਗਹ = ਅਸੀ ਪੈਰੀਂ ਲੱਗਦੇ ਹਾਂ, ਮੈਂ ਲੱਗਾਂਗਾ। ਕਰਹ = ਅਸੀ ਕਰਦੇ ਹਾਂ, ਮੈਂ ਕਰਾਂਗਾ। ਗੁਰਿ = ਗੁਰੂ ਨੇ। ਪੰਥੁ = (ਸਹੀ ਜੀਵਨ ਦਾ) ਰਸਤਾ। ਸੋਈ = ਉਹ (ਗੁਰੂ) ਹੀ। ਸਮਤੁ = ਇਕੋ ਜਿਹਾ, ਬਰਾਬਰ। ਨਾਮਿ = ਨਾਮ ਵਿਚ।੧।
ਅਰਥ: ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ, ਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ। ਜਿਸ ਗੁਰੂ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ ਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ। ਜਿਸ ਗੁਰੂ ਨੇ (ਕੁਰਾਹੇ ਪਏ ਜਗਤ ਨੂੰ ਜੀਵਨ ਦਾ ਸਹੀ) ਰਸਤਾ ਦੱਸਿਆ ਹੈ, ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ, ਮੈਂ ਉਸ ਗੁਰੂ ਅੱਗੇ ਬੇਨਤੀ ਕਰਾਂਗਾ (ਕਿ ਮੈਨੂੰ ਭੀ ਜੀਵਨ-ਰਸਤਾ ਦੱਸ) ।ਉਹ (ਗੁਰੂ) ਹੀ (ਅਸਲ) ਭਗਤ ਹੈ, ਗੁਰੂ ਦੁਖ ਤੇ ਸੁਖ ਨੂੰ ਇਕੋ ਜਿਹਾ ਕਰ ਕੇ ਜਾਣਦਾ ਹੈ, ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ।੧।
अर्थ: हे हरि! मेहर कर, मुझे आत्मिक आनंद देने वाला गुरु मिला, मैं गुरु से परमात्मा की महिमा की बीतें पूछा करूँगा। जिस गुरु ने परमात्मा का अमूल्य नाम-रत्न हासिल किया हुआ है उस गुरु से मैं परमात्मा की महिमा की बातें किया करूँगा। जिस गुरु ने (गलत रास्ते पर जा रहे जगत को जीवन का सही) रास्ता बताया है, मैं सदा ही उस गुरु के चरणों में लगूँगा, मैं उस गुरु के आगे विनती करूँगा (कि वह मुझे भी सही जीवन-राह बताए)।वह (गुरु) ही (दरअसल) भक्त है, गुरु दुख और सुख को एक समान करके जानता है, गुरु सदा परमात्मा के नाम-रंग में रंगा रहता है। हे हरि! मेहर कर, मुझे आत्मिक आनंद देने वाला गुरु मिला।1।
*ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ ਜੀ*।।