ਪੰਜਾਬ ਸਮੇਤ ਉੱਤਰੀ ਭਾਰਤ ‘ਚ ਠੰਢੀਆਂ ਹਵਾਵਾਂ – ਪਹਾੜਾਂ ਵਿੱਚ ਬਰਫ਼ ਦੀ ਚਿਤਾਵਨੀ – ਪੜ੍ਹੋ ਕਦੋਂ ਤੱਕ ਰਹੇਗਾ ਅਜਿਹਾ ਮੌਸਮ
ਪੰਜਾਬ ਸਮੇਤ ਉੱਤਰੀ ਭਾਰਤ ‘ਚ ਠੰਢੀਆਂ ਹਵਾਵਾਂ ਅਤੇ ਪਾਰਾ ਡਿੱਗਣ ਕਾਰਨ ਠੰਢ ਵਧ ਗਈ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ 25 ਅਤੇ 26 ਦਸੰਬਰ ਨੂੰ ਠੰਡੇ ਦਿਨ ਅਤੇ ਸੀਤ ਲਹਿਰ ਦੀ ਸੰਭਾਵਨਾ ਪ੍ਰਗਟਾਈ ਹੈ। ਦਿੱਲੀ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ , ਦਿੱਲੀ , ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਠੰਢ ਦਾ ਕਹਿਰ ਬਣਿਆ ਹੋਇਆ ਹੈ। ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਆਈਐਮਡੀ ਮੁਤਾਬਕ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਦੇ ਨਾਲ ਹੀ ਸਵੇਰ ਦੇ ਸਮੇਂ ਸੰਘਣੀ ਧੁੰਦ ਪ੍ਰੇਸ਼ਾਨ ਕਰਦੀ ਰਹੇਗੀ । 27 ਦਸੰਬਰ ਤੋਂ ਤਾਪਮਾਨ ਇੱਕ ਡਿਗਰੀ ਵਧਣਾ ਸ਼ੁਰੂ ਹੋ ਜਾਵੇਗਾ। ਸਾਲ ਦੇ ਅੰਤ ਤੱਕ ਤਾਪਮਾਨ 7 ਡਿਗਰੀ ਤੱਕ ਪਹੁੰਚ ਜਾਵੇਗਾ।
ਪਹਾੜਾਂ ਵਿੱਚ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਦੀ ਪੱਛਮੀ ਗੜਬੜ ਹਿਮਾਚਲ ਦੇ ਕਈ ਇਲਾਕਿਆਂ ਵਿੱਚ 29 ਦਸੰਬਰ ਤੱਕ ਠੰਢ ਨੂੰ ਹੋਰ ਵਧਾਏਗੀ।