ਗੁਜਰਾਤ ਵਿੱਚ ਭਾਜਪਾ ਦੀ ਚਲੀ ਹਨੇਰੀ ਪਰ ਪਹਾੜ ਨੇ ਪਾਈ ਠੱਲ੍ਹ , ਮੁਕਾਬਲਾ ਬਰਾਬਰ ਦਾ – ਆਪ ਨੇ ਗੁਜਰਾਤ ਵਿੱਚ ਖੋਲ੍ਹਿਆ ਖਾਤਾ – ਵੇਖੋ ਚੋਣਾਂ ਦੇ ਰੁਝਾਨ

ਗੁਜਰਾਤ ਵਿੱਚ ਭਾਜਪਾ ਦੀ ਹਨੇਰੀ ਚੱਲ ਰਹੀ ਹੈ ਪਰ ਪਹਾੜ ( ਹਿਮਾਚਲ ) ਨੇ ਹਨੇਰੀ ਨੂੰ ਰੋਕ ਲਿਆ ਹੈ। ਯੂਪੀ ਦੀ ਲੋਕ ਸਭ ਸੀਟ ਤੇ ਸਪਾ ਦੀ ਡਿੰਪਲ ਅੱਗੇ ਵੱਧ ਰਹੀ ਹੈ।ਯੂਪੀ ਵਿੱਚ ਤਿੰਨੋਂ ਉਪ ਚੋਣ ਸੀਟਾਂ ‘ਤੇ ਸਪਾ ਨੂੰ ਜਿੱਤ ਮਿਲਦੀ ਨਜ਼ਰ ਆ ਰਹੀ ਹੈ।

The Gujarat Election Forecastਗੁਜਰਾਤ ਵਿੱਚ 182 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਜਿੱਥੇ ਸ਼ੁਰੂਆਤੀ ਰੁਝਾਨਾਂ ਵਿੱਚ ਬਹੁਮਤ ਤੋਂ ਅੱਗੇ ਨਿਕਲ ਗਈ ਹੈ,ਉਹ 151 ਸੀਟਾਂ ‘ਤੇ ਅੱਗੇ ਹੈ ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਲਤ ਠੀਕ ਨਹੀਂ ਚੱਲ ਰਹੀ ਹੈ।

2017 ਦੇ ਮੁਕਾਬਲੇ ਇਸ ਵਾਰ ਦੋਵਾਂ ਗੇੜਾਂ ਵਿੱਚ ਘੱਟ ਵੋਟਿੰਗ ਹੋਈ। ਪਹਿਲੇ ਪੜਾਅ ‘ਚ 60.20 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ ਸੀ, ਜਦਕਿ ਦੂਜੇ ਪੜਾਅ ‘ਚ 64.39 ਫੀਸਦੀ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਸੀ। ਆਮ ਆਦਮੀ ਪਾਰਟੀ ਦੀ ਹਾਲਤ ਥੋੜੀ ਸੁਧਰ ਗਈ ਹੈ, ਜੋ 8 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜਦਕਿ ਕਾਂਗਰਸ 19 ਸੀਟਾਂ ‘ਤੇ ਅੱਗੇ ਵੱਧ ਕੇ 2017 ਦੇ ਮੁਕਾਬਲੇ ਵੱਡਾ ਨੁਕਸਾਨ ਝੱਲ ਰਹੀ ਹੈ। ਆਜ਼ਾਦ ਚਾਰ ਸੀਟਾਂ ‘ਤੇ ਅੱਗੇ ਹਨ।

ਹਿਮਾਚਲ ਪ੍ਰਦੇਸ਼ ਵਿੱਚ, ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਅਤੇ ਕਾਂਗਰਸ ਵਿਚਕਾਰ ਸਖਤ ਟੱਕਰ ਦਿਖਾਈ ਦੇ ਰਹੀ ਹੈ। ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਬਰਾਬਰ ਚੱਲ ਰਿਹਾ ਹੈ। ਤਾਜ਼ਾ ਸਥਿਤੀ ਅਨੁਸਾਰ ਭਾਜਪਾ ਨੂੰ 33 ਅਤੇ ਕਾਂਗਰਸ ਨੂੰ ਵੀ 31 ਸੀਟਾਂ ਤੇ ਅੱਗੇ ਹੋਣ ਦਾ ਰੁਝਾਨ ਹੈ। ਹੋਰਨਾਂ ਨੂੰ 4 ਸੀਟਾਂ ਮਿਲੀਆਂ। ਆਪ ਹਿਮਾਚਲ ਵਿਚ ਹਾਲੇ ਦੌੜ ਵਿਚ ਸ਼ਾਮਲ ਨਹੀਂ ਹੋ ਸਕੀ।