ਲੁਧਿਆਣਾ ਦੀ ਮੁੱਖ ਸਬਜ਼ੀ ਮੰਡੀ ਵੀ ਕਲ ਤੋਂ ਖੁੱਲ੍ਹੇਗੀ — ਜਾਣ ਤੋਂ ਪਹਿਲਾਂ ਵੇਖ ਲਵੋ ਕਿ ਤੁਸੀਂ ਜਾ ਸਕਦੇ ਹੋ ?

ਜਲੰਧਰ ਬਾਈਪਾਸ ਸਥਿਤ ਮੁੱਖ ਮੰਡੀ ਤੋਂ ਦਿਨ ਵਾਰ ਸਾਰਨੀ ਅਨੁਸਾਰ ਸਬਜ਼ੀ ਅਤੇ ਫਰੂਟ ਦੀ ਸਪਲਾਈ 4 ਤੋਂ-ਡਿਪਟੀ ਕਮਿਸ਼ਨਰ
-ਟਰਾਇਲ ਸਫ਼ਲਤਾਪੂਰਵਕ ਮੁਕੰਮਲ, ਲੋਕ ਸਹਿਯੋਗ ਕਰਨ
-236 ਨਮੂਨਿਆਂ ਵਿੱਚੋਂ 195 ਨੈਗੇਟਿਵ ਆਏ
ਲੁਧਿਆਣਾ, 3 ਅਪ੍ਰੈਲ ( ਰਾਜਿੰਦਰ ਸਿੰਘ – ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਲੰਧਰ ਬਾਈਪਾਸ ਸਥਿਤ ਮੁੱਖ ਸਬਜ਼ੀ ਮੰਡੀ ਵਿੱਚ ਸਬਜ਼ੀ ਅਤੇ ਫਰੂਟ ਵੇਚਣ ਵਾਲੇ ਕਿਸਾਨ ਆਦਿ ਹੁਣ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਸਮਾਨ ਲਿਆ ਸਕਣਗੇ। ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਵੱਡੇ ਵੈਂਡਰ (ਜੋ ਆਪਣੇ ਪੱਧਰ ‘ਤੇ ਥਾਂ-ਥਾਂ ਸਮਾਨ ਭਿਜਵਾ ਸਕਣ) ਸਵੇਰੇ 6 ਵਜੇ ਤੋਂ 10 ਵਜੇ ਤੱਕ ਸਮਾਨ ਖਰੀਦ ਸਕਣਗੇ। ਇਨ•ਾਂ ਵੈਂਡਰਾਂ ਕੋਲ ਜ਼ਿਲ•ਾ ਮੰਡੀ ਅਫ਼ਸਰ ਕੋਲੋਂ ਪਾਸ ਹੋਣਾ ਲਾਜ਼ਮੀ ਹੋਵੇਗਾ। ਮੰਡੀ ਵਿੱਚ ਰੇਹੜੀ ਵਾਲੇ, ਆਮ ਲੋਕ ਜਾਂ ਹੋਰ ਨਿੱਜੀ ਦੁਕਾਨਦਾਰ ਨਹੀਂ ਆ ਸਕਣਗੇ। ਹਰੇਕ ਐਤਵਾਰ ਨੂੰ ਸਬਜ਼ੀ ਮੰਡੀ ਨੂੰ ਸੈਨੀਟਾਈਜ਼ ਕੀਤਾ ਜਾਇਆ ਕਰੇਗਾ। ਇਸ ਕੰਮ ਲਈ ਟਰਾਇਲ ਅੱਜ ਮੁਕੰਮਲ ਹੋ ਗਿਆ ਹੈ ਅਤੇ ਮਿਤੀ 4 ਅਪ੍ਰੈੱਲ ਤੋਂ ਸਬਜੀ ਮੰਡੀ ਤੋਂ ਵੱਖ-ਵੱਖ ਵਾਰਡਾਂ ਨੂੰ ਸਪਲਾਈ ਸ਼ੁਰੂ ਹੋ ਜਾਵੇਗੀ।
ਹੁਣ ਤੱਕ ਲਏ ਗਏ ਨਮੂਨਿਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 236 ਸ਼ੱਕੀ ਮਰੀਜ਼ਾਂ ਦੇ ਨਮੂਨੇ ਲੈ ਕੇ ਭੇਜੇ ਗਏ ਹਨ, ਜਿਨ•ਾਂ ਵਿੱਚੋਂ 195 ਨਮੂਨੇ ਨੈਗੇਟਿਵ ਆਏ ਹਨ, ਜਦਕਿ 5 ਪਾਜ਼ੀਟਿਵ (4 ਲੁਧਿਆਣਾ 1 ਜਲੰਧਰ) ਪਾਏ ਗਏ ਹਨ। 36 ਨਮੂਨਿਆਂ  ਦੇ ਨਤੀਜੇ ਆਉਣੇ ਹਾਲੇ ਬਾਕੀ ਹਨ।
ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਇਸ ਸਮੇਂ ਜ਼ਿਲ•ਾ ਲੁਧਿਆਣਾ ਵਿੱਚ 236 ਆਰ. ਆਰ. ਟੀ. (ਰੈਪਿਡ ਰਿਸਪਾਂਸ ਟੀਮਾਂ) ਕੰਮ ਕਰ ਰਹੀਆਂ ਹਨ। ਜਿਨ•ਾਂ ਵਿੱਚੋਂ ਅੱਜ 114 ਟੀਮਾਂ ਨੇ 466 ਮਰੀਜਾਂ ਦੀ ਸਕਰੀਨਿੰਗ ਕੀਤੀ ਅਤੇ 198 ਮਰੀਜ਼ਾਂ ਨੂੰ ਘਰ ਵਿੱਚ ਏਕਾਂਤਵਾਸ (ਕੁਏਰਿਨਟਾਈਨ) ਕੀਤਾ ਗਿਆ ਹੈ। ਮਰੀਜ਼ ਸੁਰਿੰਦਰ ਕੌਰ (69 ਸਾਲ) ਸ਼ਿਮਲਾਪੁਰੀ, ਜਿਸਦਾ ਨਮੂਨਾ ਪਾਜ਼ੀਟਿਵ ਪਾਇਆ ਗਿਆ ਹੈ, ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ। ਇਸ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਪਰਿਵਾਰਕ ਮੈਂਬਰ, ਗੁਆਂਢੀ, ਫੋਰਟਿਸ ਹਸਪਤਾਲ ਦਾ ਸਟਾਫ਼ ਅਤੇ ਉਨ•ਾਂ ਦੇ ਮੋਹਾਲੀ ਰਹਿੰਦੇ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮਰੀਜ਼ ਦੇ ਪੁੱਤਰ ਅਤੇ ਨੂੰਹ ਦਾ ਨਮੂਨਾ ਲੈ ਲਿਆ ਗਿਆ ਹੈ। ਮਰੀਜ਼ ਨਾਲ ਸੰਬੰਧਤ ਸੰਪਰਕ ਵਿੱਚ ਆਉਣ ਵਾਲੇ 6 ਲੋਕਾਂ ਦੇ ਨਮੂਨੇ ਸਿਹਤ ਵਿਭਾਗ ਮੋਹਾਲੀ ਵੱਲੋਂ ਲਏ ਜਾਣੇ ਹਨ। ਫੋਰਟਿਸ ਹਸਪਤਾਲ ਦੇ ਡਾਕਟਰਾਂ ਅਨੁਸਾਰ ਸੁਰਿੰਦਰ ਕੌਰ ਦੀ ਹਾਲਤ ਸਥਿਰ ਹੈ।
ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰਫਿਊ/ਲੌਕਡਾਊਨ ਦੇ ਚੱਲਦਿਆਂ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਉਨ•ਾਂ ਨੂੰ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਘਰ-ਘਰ ਵਿੱਚ ਮੁਹੱਈਆ ਕਰਾਉਣ ਲਈ ਜ਼ਿਲ•ਾ ਪ੍ਰਸਾਸ਼ਨ ਪੂਰੀ ਤਰ•ਾਂ ਪਾਬੰਦ ਹੈ।