ਕਾਨਪੁਰ ਦੇ ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟੀ 27 ਲੋਕਾਂ ਦੀ ਮੌਤ – ਪ੍ਰਧਾਨ ਮੰਤਰੀ ਵੱਲੋਂ ਮੱਦਦ ਦਾ ਐਲਾਨ – ਇੰਡੋਨੇਸ਼ੀਆ ਵਿੱਚ ਖੇਡ ਮੈਦਾਨ ਬਣਿਆ ਕਤਲੋਗਾਰਤ ਦਾ ਮੈਦਾਨ – 129 ਮੌਤਾਂ – ਦੋ ਟੀਮਾਂ ਦੇ ਫੁੱਟਬਾਲ ਪ੍ਰੇਮੀ ਮਰਨ ਮਾਰਨ ‘ਤੇ ਉਤਰੇ

  1. ਸ਼ਨੀਵਾਰ ਨੂੰ ਯੂਪੀ ਦੇ ਕਾਨਪੁਰ ਵਿੱਚ ਇੱਕ ਵੱਡੇ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ।  ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਛੱਪੜ ਵਿੱਚ ਡਿੱਗ ਗਈ।  ਜਾਣਕਾਰੀ ਮੁਤਾਬਕ ਮਰਨ ਵਾਲਿਆਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।  ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।  ਟਰਾਲੀ ਵਿੱਚ ਕਰੀਬ 50 ਲੋਕ ਸਵਾਰ ਸਨ।

ਨਿਊਜ਼ ਪੰਜਾਬ

ਕਾਨਪੁਰ,2 ਅਕਤੂਬਰ – ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ – ਟਰਾਲੀ ਨਾਲ ਵਾਪਰੇ ਦਰਦਨਾਕ ਹਾਦਸੇ ਵਿੱਚ 27 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ‘ ਚ 28 ਲੋਕ ਜ਼ਖਮੀ ਹੋਏ ਹਨ , ਜਿਨ੍ਹਾਂ ‘ ਚੋਂ 4 ਲੋਕਾਂ ਦੀ ਹਸਪਤਾਲ ‘ ਚ ਮੌਤ ਹੋ ਗਈ , ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ।

——–

ਫੁੱਟਬਾਲ ਪ੍ਰੇਮੀਆਂ ਵੱਲੋਂ ਕਤਲੇਆਮ 

ਇੱਕ ਹੋਰ ਦੁਖਦਾਈ ਖ਼ਬਰ ਵਿੱਚ ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ  ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ ਗਈ, ਜਿਸ ਤੋਂ ਬਾਅਦ ਇਹ ਝੜਪ ਇੰਨੀ ਹਿੰਸਕ ਹੋ ਗਈ ਕਿ ਇਸ ਵਿੱਚ ਹੁਣ ਤੱਕ 129 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਅਸਲ, ਪ੍ਰਸ਼ੰਸਕਾਂ ਦੇ ਆਪਸ ਵਿੱਚ ਭਿੜਨ ਤੋਂ ਬਾਅਦ ਗੁੱਸੇ ‘ਚ ਆਏ ਪ੍ਰਸ਼ੰਸਕਾਂ ਨੇ ਪੁਲਸ ਵਾਲਿਆਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਸੈਂਕੜੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।

ਕਤਲੇਆਮ ਕਿਉ ਹੋਈ

ਇਹ ਫੁੱਟਬਾਲ ਮੈਚ ਇੰਡੋਨੇਸ਼ੀਆ ਦੇ ਇੱਕ ਵੱਡੇ ਸਟੇਡੀਅਮ ਵਿੱਚ ਅਰੇਮਾ ਐਫਸੀ ਅਤੇ ਪਰਸੇਬਾਯਾ ਕਲੱਬ ਵਿਚਕਾਰ ਖੇਡਿਆ ਜਾ ਰਿਹਾ ਸੀ। ਪੂਰਾ ਸਟੇਡੀਅਮ ਦੋਵਾਂ ਟੀਮਾਂ ਦੇ ਸਮਰਥਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਪਰ ਫਿਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਟੀਮਾਂ ਦੇ ਪ੍ਰਸ਼ੰਸਕਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਇਹ ਝਗੜਾ ਦੇਖਦੇ ਹੀ ਦੇਖਦੇ ਪੂਰੇ ਸਟੇਡੀਅਮ ‘ਚ ਫੈਲ ਗਿਆ ਅਤੇ ਲੋਕ ਆਪਸ ‘ਚ ਭਿੜ ਗਏ।

ਰਾਸ਼ਟਰੀ ਹਥਿਆਰਬੰਦ ਬਲਾਂ ਨੇ ਮੌਕਾ ਸਭਾਲਿਆ

ਸਥਿਤੀ ਅਜਿਹੀ ਸੀ ਕਿ ਉੱਥੇ ਮੌਜੂਦ ਸੁਰੱਖਿਆ ਬਲਾਂ ਨੂੰ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣੀ ਪਈ। ਦੰਗੇ ਨੂੰ ਵਧਦਾ ਦੇਖ ਕੇ ਇੰਡੋਨੇਸ਼ੀਆ ਦੇ ਰਾਸ਼ਟਰੀ ਹਥਿਆਰਬੰਦ ਬਲਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਹਾਲਾਂਕਿ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕਿਸੇ ਤਰ੍ਹਾਂ ਫੌਜ ਦੇ ਜਵਾਨਾਂ ਨੇ ਦੰਗਾਕਾਰੀ ਭੀੜ ਨੂੰ ਸਟੇਡੀਅਮ ਤੋਂ ਬਾਹਰ ਕੱਢਿਆ। ਸਟੇਡੀਅਮ ਤੋਂ ਬਾਹਰ ਜਾਣ ਤੋਂ ਬਾਅਦ ਵੀ ਹਿੰਸਾ ਹੋਈ।

ਤਸਵੀਰਾਂ – ਸ਼ੋਸ਼ਲ ਮੀਡੀਆ / ਟਵੀਟਰ