ਮੁੱਖ ਖ਼ਬਰਾਂ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਾੜੀ ਲਈ 26,064.31 ਕਰੋੜ ਰੁਪਏ ਦੀ ਸੀ.ਸੀ.ਐਲ.ਦੀ ਮਨਜ਼ੂਰੀ ਲਈ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖਿਆ April 1, 2020April 1, 2020 News Punjab ਚੰਡੀਗੜ•, 1 ਅਪ੍ਰੈਲ ( ਨਿਊਜ਼ ਪੰਜਾਬ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਹਾੜ•ੀ ਮੰਡੀਕਰਨ ਸੀਜ਼ਨ 2020 ਲਈ 26,064.31 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਜਲਦ ਮਨਜ਼ੂਰੀ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਨਿਰਦੇਸ਼ ਦੇਣ ਲਈ ਉਨ•ਾਂ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਵਿੱਤ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੀ.ਸੀ.ਐਲ. ਦੇ ਤੁਰੰਤ ਜਾਰੀ ਹੋਣ ਨਾਲ ਨਾ ਸਿਰਫ ਕਣਕ ਦੀ ਫਸਲ ਦੀ ਸੁਚੱਜੀ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ, ਬਲਕਿ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ। ਕੈਪਟਨ ਅਮਰਿੰਦਰ ਨੇ ਵਿੱਤ ਮੰਤਰੀ ਨੂੰ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਾੜ•ੀ ਮੰਡੀਕਰਨ ਸੀਜ਼ਨ ਦੌਰਾਨ 26064.31 ਕਰੋੜ ਰੁਪਏ ਦੀ ਸੀ.ਸੀ.ਐਲ. ਦੀ ਮਨਜ਼ੂਰੀ ਲਈ ਆਰ.ਬੀ.ਆਈ. ਨੂੰ ਆਪਣਾ ਪ੍ਰਸਤਾਵ ਪਹਿਲਾਂ ਹੀ ਸੌਂਪ ਦਿੱਤਾ ਹੈ। ਮੁੱਖ ਮੰਤਰੀ ਨੇ ਸ੍ਰੀਮਤੀ ਸੀਤਾਰਮਨ ਨੂੰ ਇਹ ਵੀ ਦੱਸਿਆ ਕਿ ਸੂਬੇ ਵਿੱਚ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਚੱਲ ਰਹੇ ਲੌਕਡਾਊਨ ਅਤੇ 1 ਅਪਰੈਲ 2020 ਤੋਂ ਸ਼ੁਰੂ ਹੋਣ ਵਾਲੀ ਹਾੜ•ੀ ਦੀ ਫਸਲ ਦੀ ਖਰੀਦ ਜੋ ਕਿ 15 ਅਪਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਕਾਰਨ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ 114.76 ਲੱਖ ਮੀਟਿਰਕ ਟਨ ਕਣਕ ਦੀ ਖਰੀਦ ਲਈ ਰਾਜ ਦੀ ਅਨੁਮਾਨਤ ਰਾਸ਼ੀ ਦੇਣ ਲਈ ਆਰ.ਬੀ.ਆਈ. ਵੱਲੋਂ ਮਨਜ਼ੂਰੀ ਦਿੱਤੀ ਜਾਵੇ। ਇਸ ਪੱਤਰ ਵਿਚ ਦਿੱਤੇ ਪ੍ਰਸਤਾਵ ਅਨੁਸਾਰ ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲੇ ਬਾਰੇ ਮੰਤਰਾਲੇ ਨੇ ਹਾੜ•ੀ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ ਖਰੀਦ ਲਈ ਘੱਟੋ ਘੱਟ ਨਿਰਧਾਰਤ ਮੁੱਲ 19,250 ਰੁਪਏ ਪ੍ਰਤੀ ਮੀਟਿਰਕ ਟਨ ਨਿਸ਼ਚਤ ਕੀਤਾ ਹੈ। ਰਾਜ ਦੀਆਂ ਖਰੀਦ ਏਜੰਸੀਆਂ ਜਿਵੇਂ ਪਨਗਰੇਨ, ਮਾਰਕਫੈਡ, ਪਨਸਪ ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਨੂੰ ਇਹ ਖਰਚਾ ਲਾਜ਼ਮੀ ਖਰਚੇ, ਆਵਾਜਾਈ ਲਾਗਤ, ਮੰਡੀ ਚਾਰਜ ਅਤੇ ਬਾਰਦਾਨੇ ਦੀ ਕੀਮਤ ਦੇ ਰੂਪ ਵਿਚ 3463.70 ਪ੍ਰਤੀ ਮੀਟਰਿਕ ਟਨ ਹੋਣ ਦੀ ਸੰਭਾਵਨਾ ਹੈ। ਬੋਰੀ ਸਮੇਤ ਕਣਕ ਦੀ ਆਰਜ਼ੀ ਕੀਮਤ 22,713.70 ਰੁਪਏ (ਦਿਨ 22,714 ਰੁਪਏ) ਪ੍ਰਤੀ ਮੀਟਰਿਕ ਟਨ ਬਣਦੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਲਗਭਗ 114.75 ਲੱਖ ਟਨ ਕਣਕ ਕਿਸਾਨਾਂ ਤੋਂ ਖਰੀਦਣ ਦਾ ਟੀਚਾ ਹੈ ਜਿਸ ਦੀ ਲਾਗਤ 26,064.31 ਕਰੋੜ ਰੁਪਏ ਬਣਦੀ ਹੈ। ——- Post Views: 0