ਅਮਰਪੁਰਾ ਮੁਹੱਲਾ ਦੀ 72 ਸਾਲਾ ਔਰਤ ਦਾ ਨਮੂਨਾ ਪਾਜ਼ੀਟਿਵ ਆਇਆ

ਲੁਧਿਆਣਾ , 1  ਅਪ੍ਰੇਲ  ( ਨਿਊਜ਼ ਪੰਜਾਬ  )           ਡਿਪਟੀ ਕਮਿਸ਼ਨਰ  ਸ਼੍ਰੀ ਪ੍ਰਦੀਪ ਕੁਮਾਰ  ਅਗਰਵਾਲ ਨੇ ਦੱਸਿਆ ਕਿ ਸਥਾਨਕ ਅਮਰਪੁਰਾ ਮੁਹੱਲਾ ਵਿੱਚ ਰਹਿਣ ਵਾਲੀ ਔਰਤ, ਜਿਸ ਦੀ ਬੀਤੇ ਦਿਨੀਂ ਪਟਿਆਲਾ ਵਿਖੇ ਮੌਤ ਹੋ ਗਈ ਸੀ, ਦੀ ਗੁਆਂਢਣ ਇੱਕ 72 ਸਾਲਾ ਔਰਤ ਦਾ ਕੋਵਿਡ 19 ਦਾ ਨਮੂਨਾ ਪਾਜ਼ੀਟਿਵ ਆਇਆ ਹੈ। ਪਰ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਨੈਗੇਟਿਵ ਆਏ ਹਨ। ਉਨ•ਾਂ ਦੱਸਿਆ ਕਿ ਅੱਜ ਤੱਕ 148 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 134 ਨੈਗੇਟਿਵ, 4 ਪਾਜ਼ੀਟਿਵ (ਇੱਕ ਜਲੰਧਰ) ਪਾਏ ਗਏ ਹਨ, ਜਦਕਿ 10 ਦਾ ਨਤੀਜਾ ਆਉਣਾ ਬਾਕੀ ਹੈ। ਉਨ•ਾਂ ਕਿਹਾ ਕਿ ਬੀਤੇ ਦਿਨੀਂ ਭੇਜੇ ਗਏ 43 ਨਮੂਨਿਆਂ ਵਿੱਚੋਂ 42 ਦੇ ਨਤੀਜੇ ਨੈਗੇਟਿਵ ਆਏ ਹਨ। ਉਨ•ਾਂ ਦੱਸਿਆ ਕਿ ਅਮਰਪੁਰਾ ਮੁਹੱਲੇ ਨੂੰ ਸੀਲ ਕੀਤਾ ਹੋਇਆ ਹੈ ਅਤੇ ਇਸ ਖੇਤਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
—————————————————————————————————————————————————————————————————————————————————————————————-
ਅਮਰਪੁਰਾ ਮੁਹੱਲਾ ਵਾਸੀਆਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪ੍ਰਸ਼ੰਸ਼ਾ
ਲੰਘੀ 30 ਮਾਰਚ ਨੂੰ ਔਰਤ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਅਮਰਪੁਰਾ ਮੁਹੱਲੇ ਨੂੰ ਵੱਡੇ ਨੁਕਸਾਨ ਤੋਂ ਬਚਾਉਣ ਲਈ ਵੱਡੇ ਪੱਧਰ ‘ਤੇ ਯਤਨ ਆਰੰਭੇ ਹੋਏ ਹਨ, ਜਿਨ•ਾਂ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਪ੍ਰਸੰਸ਼ਾ ਕੀਤੀ ਜਾ ਰਹੀ ਹੈ। ਇਸ ਖੇਤਰ ਦੇ ਲੋਕਾਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਤਾੜੀਆਂ ਮਾਰ ਕੇ ਹੱਲਾਸ਼ੇਰੀ ਦਿੱਤੀ ਗਈ।—————————————————————————————————————————————————————————————–