ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੂਆਂ ਦੀ ਸਹੂਲਤ ਲਈ ਸਵੈ-ਘੋਸ਼ਣਾ ਫਾਰਮ ਜਾਰੀ

ਲੁਧਿਆਣਾ, 31 ਮਾਰਚ (ਨਿਊਜ਼ ਪੰਜਾਬ )-ਪੰਜਾਬ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਨਾਂ ਐਨ.ਆਰ.ਆਈ. ਅਤੇ ਵਿਦੇਸ਼ੀ ਯਾਤਰੂਆਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ ਜੋ ਕਿ 30 ਜਨਵਰੀ 2020 ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਏ ਹਨ ਪਰ ਉਨ•ਾਂ ਨੇ ਅਜੇ ਤੱਕ ਆਪਣੇ ਜ਼ਿਲ•ੇ ਦੇ ਸਬੰਧਤ ਡਿਪਟੀ ਕਮਿਸ਼ਨਰ, ਸਿਵਲ ਸਰਜਨ ਜਾਂ ਪੁਲਿਸ ਨਾਲ ਆਪਣੇ ਪੰਜਾਬ ਆਉਣ ਸਬੰਧੀ ਸੰਪਰਕ ਨਹੀਂ ਕੀਤਾ।

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ 30 ਜਨਵਰੀ 2020 ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਏ ਕੁਝ ਪ੍ਰਵਾਸੀ ਭਾਰਤੀਆਂ ਨੇ ਜਾਣੂ ਕਰਵਾ ਦਿੱਤਾ ਹੈ। ਉਨਾਂ ਕਿਹਾ ਕਿ ਜਿੰਨ•ਾਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੀਆਂ ਦੀ ਹਾਲੇ ਤੱਕ ਵੀ ਤਸਦੀਕ ਨਹੀਂ ਹੋਈ ਉਨਾਂ ਲਈ ਇਹ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ। ਉਨ•ਾਂ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ ਤੇ ਵਿਦੇਸ਼ੀ ਯਾਤਰੂ ਇਹ ਸਵੈ-ਘੋਸ਼ਣਾ ਫਾਰਮ ‘ਡਾਇਲ -112’ ਨੈਸ਼ਨਲ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸਐਸ) ਵਿਖੇ ਤੁਰੰਤ ਜਮ•ਾ ਕਰਵਾ ਦੇਣ।
ਉਨ•ਾਂ ਅੱਗੇ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ/ਵਿਦੇਸ਼ੀ ਯਾਤਰੀ ਆਪਣੇ ਵੇਰਵੇ ‘ਡਾਇਲ -112 ਐਪ’ ‘ਤੇ (ਜੋ ਕਿ ਗੂਗਲ ਪਲੇਅ ਸਟੋਰ ‘ਤੇ ਉਪਲਬਧ ਹੈ) ਉਤੇ ਜਾਂ dial-੧੧੨0punjabpolice.gov.in ਈਮੇਲ ਜਾਂ http://ners.in/ ਡਾਇਲ -112 ਵੈਬਸਾਈਟ ਉਪਰ ਵੀ ਭੇਜ ਸਕਦੇ ਹਨ। ਜੇ ਕੋਈ ਵੀ ਦਿੱਤੇ ਹੋਏ ਇਸ ਈਮੇਲ ਜਾਂ ਪੋਰਟਲ ‘ਤੇ ਲੋੜੀਂਦੇ ਵੇਰਵੇ ਭੇਜਣ ਵਿਚ ਅਸਮਰੱਥ ਰਹਿੰਦਾ ਹੈ, ਤਾਂ ਇਸ ਤਰ•ਾਂ ਦੇ ਵੇਰਵੇ ਵਟਸਐਪ ਨੰਬਰ 97799-20404 ‘ਤੇ ਵੀ ਭੇਜੇ ਜਾ ਸਕਦੇ ਹਨ। ਹਾਲਾਂਕਿ, ਉਸਨੇ ਸਪੱਸ਼ਟ ਕੀਤਾ ਕਿ 112 ਨੰਬਰ ਉਦੋਂ ਹੀ ਡਾਇਲ ਕੀਤਾ ਜਾਵੇ ਜਦੋਂ ਕੋਈ ਉੱਪਰ ਦੱਸੇ ਪਲੇਟਫਾਰਮਾਂ ‘ਤੇ ਜਾਣਕਾਰੀ ਭੇਜਣ ਤੋਂ ਅਸਮਰੱਥ ਰਹਿੰਦਾ ਹੈ।
ਉਨਾਂ ਕਿਹਾ ਕਿ ਇੰਨਾਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੂਆਂ ਨੂੰ ਆਪਣੇ ਵੇਰਵਿਆਂ ਵਿੱਚ ਉਨ•ਾਂ ਦੇ ਪੰਜਾਬ ਵਿੱਚ ਆਉਣ ਦੀ ਤਾਰੀਕ ਅਤੇ ਹਵਾਈ ਅੱਡੇ ਦਾ ਨਾਮ ਜਿਥੇ ਉਹ ਉਤਰੇ ਸੀ ਅਤੇ ਹਵਾਈ ਅੱਡੇ ਉਪਰ ਉਤਰਨ ਦੀ ਤਾਰੀਕ ਆਦਿ ਲਿਖਣੀ ਪਵੇਗੀ। ਇਸ ਤੋਂ ਇਲਾਵਾ ਉਹ ਪੰਜਾਬ ਵਿਚ ਜਿੰਨਾਂ-ਜਿੰਨਾਂ ਸਥਾਨਾਂ ਉਪਰ ਗਏ ਅਤੇ ਉਨ•ਾਂ ਦੇ ਪਾਸਪੋਰਟ ਨੰਬਰ ਸਮੇਤ ਉਨ•ਾਂ ਨਾਮ ਅਤੇ ਸੰਪਰਕ ਵੇਰਵਿਆਂ ਜਿਵੇਂ ਮੋਬਾਈਲ ਨੰਬਰ, ਲੈਂਡਲਾਈਨ ਨੰਬਰ ਅਤੇ ਈਮੇਲ-ਆਈਡੀ ਨਾਲ ਸਬੰਧਤ ਜਾਣਕਾਰੀ ਵੀ ਫਾਰਮ ਵਿੱਚ ਲਿਖਣੀ ਪਵੇਗੀ। ਉਨ•ਾਂ ਨੂੰ ਆਪਣੇ ਪਾਸਪੋਰਟ ਵਿਚ ਦੱਸੇ ਅਨੁਸਾਰ ਆਪਣਾ ਸਥਾਈ ਪਤਾ ਵੀ ਲਿਖਣਾ ਚਾਹੀਦਾ ਹੈ ਅਤੇ ਇਸ ਫੇਰੀ ਦੌਰਾਨ ਜੇਕਰ ਉਹ ਕਿਸੇ ਹੋਟਲ ਵਿਚ ਰਹੋ ਅਤੇ ਹੁਣ ਕਿਸ ਮੌਜੂਦਾ ਪਤੇ ਉਪਰ ਉਹ ਰਹਿੰਦੇ ਹਨ, ਉਸ ਸਬੰਧੀ ਵੀ ਜਾਣਕਾਰੀ ਇਸ ਫ਼ਾਰਮ ਵਿੱਚ ਭਰਨੀ ਹੋਵੇਗੀ।