ਲੋਕਾਂ ਤੱਕ ਲੋੜੀਂਦੀਆਂ ਜ਼ਰੂਰੀ ਵਸਤਾਂ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ‘ਸਵਿੱਗੀ’ ਅਤੇ ‘ਜ਼ੋਮੈਟੋ’

ਨੋਵਲ ਕੋਰੋਨਾ ਵਾਇਰਸ (ਕੋਵਿਡ-19)-

ਲੁਧਿਆਣਾ, 31 ਮਾਰਚ ( ਨਿਊਜ਼ ਪੰਜਾਬ )-ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਜ਼ਿਲ•ਾ ਲੁਧਿਆਣਾ ਵਿੱਚ ਪੂਰੀ ਤਰ•ਾਂ ਲੌਕਡਾਊਨ ਲਾਗੂ ਹੈ। ਇਸ ਸਥਿਤੀ ਵਿੱਚ ਜ਼ਿਲ•ਾ ਪ੍ਰਸਾਸ਼ਨ ਵੱਲੋਂ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਯਕੀਨੀ ਬਣਾਈ ਜਾ ਰਹੀ ਹੈ। ਇਸ ਕੰਮ ਨੂੰ ਜਿੱਥੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਉਥੇ ਹੀ ਆਨਲਾਈਨ ਡਲਿਵਰੀ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ‘ਸਵਿੱਗੀ’ ਅਤੇ ‘ਜ਼ੋਮੈਟੋ’ ਵੱਲੋਂ ਵੀ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ।
‘ਸਵਿੱਗੀ’ ਦੇ ਨੁਮਾਇੰਦੇ ਸ੍ਰ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕੱਲੇ ‘ਸਵਿੱਗੀ’ ਵੱਲੋਂ ਮਿਤੀ 26 ਤੋਂ ਲੈ ਕੇ 30 ਮਾਰਚ, 2020 ਤੱਕ 4434 ਆਨਲਾਈਨ ਆਰਡਰ ਭੁਗਤਾਏ ਹਨ। ਕੰਪਨੀ ਵੱਲੋਂ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਰੋਜ਼ਾਨਾ 220 ਡਲਿਵਰੀ ਲੜਕੇ ਸੜਕਾਂ ‘ਤੇ ਉਤਾਰੇ ਹੋਏ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਲੋਕਾਂ ਦੀ ਮੰਗ ਪੂਰੀ ਕਰਨ ਲਈ ਕੁੱਲ 600 ਤੋਂ ਵਧੇਰੇ ਡਲਿਵਰੀ ਲੜਕਿਆਂ ਨੂੰ ਕੰਮ ਵਿੱਚ ਲਗਾ ਸਕਦੇ ਹਨ। ਕੰਪਨੀ ਵੱਲੋਂ ਮੁੱਖ ਰੂਪ ਵਿੱਚ ਗਰੌਸਰੀ, ਦੁੱਧ, ਫਰੂਟ ਅਤੇ ਸਬਜ਼ੀਆਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਕੰਪਨੀ ਦੀ ਇਸ ਸਹੂਲਤ ਦਾ ਲਾਭ ਲੈਣ ਲਈ ਕੰਪਨੀ ਦੀ ਮੋਬਾਈਲ ਐਪਲੀਕੇਸ਼ਨ ਗੂਗਲ ਪਲੇਅ ਜਾਂ ਆਈ. ਓ. ਐੱਸ. ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਇਸੇ ਤਰ•ਾਂ ‘ਜ਼ੋਮੈਟੋ’ ਵੀ ਇਸ ਕਾਰਜ ਵਿੱਚ ਆਪਣੇ ਆਪ ਨੂੰ ਪਿਛੇ ਨਹੀਂ ਰੱਖ ਰਹੀ ਹੈ। ਕੰਪਨੀ ਵੱਲੋਂ ਵੀ ਲੋਕਾਂ ਦੀਆਂ ਨਿੱਤ ਦਿਨ ਲੋੜਂੀਂਦੀਆਂ ਜ਼ਰੂਰੀ ਵਸਤਾਂ ਦੀ ਘਰ-ਘਰ ਡਲਿਵਰੀ ਕਰਵਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਕੰਪਨੀ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਵੀ ਆਰਡਰ ਘੱਟ ਤੋਂ ਘੱਟ ਸਰਵਿਸ ਚਾਰਜ਼ਿਜ ਨਾਲ ਜਲਦ ਤੋਂ ਜਲਦ ਗ੍ਰਾਹਕ ਤੱਕ ਪਹੁੰਚਾਇਆ ਜਾਵੇ। ਆਰਡਰ ਡਲਿਵਰ ਕਰਨ ਵੇਲੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ ‘ਤੇ ਪਾਲਣਾ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਤਰੀਕੇ ਨੋਵੇਲ ਕੋਰੋਨਾ ਵਾਇਰਸ ਬਿਮਾਰੀ ਲੋਕਾਂ ਤੱਕ ਨਾ ਫੈਲੇ।
ਸ੍ਰੀ ਅਗਰਵਾਲ ਨੇ ਸ਼ਹਿਰ ਲੁਧਿਆਣਾ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਭਾਵੇਂਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਆਪਣੇ ਵਸੀਲਿਆਂ ਨਾਲ ਲੋੜਵੰਦ ਲੋਕਾਂ ਤੱਕ ਹਰ ਤਰ•ਾਂ ਦੀ ਸਹਾਇਤਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਉਹ ਇਨ•ਾਂ ਆਨਲਾਈਨ ਕੰਪਨੀਆਂ ਨਾਲ ਰਾਬਤਾ ਕਰਕੇ ਆਪਣੀਆਂ ਨਿੱਤ ਦਿਨ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ।