ਲੁਧਿਆਣਾ ਵਿਚ ਸਰਕਾਰ ਵਲੋਂ ਸ਼ਰਤਾਂ ਨਾਲ ਫੈਕਟਰੀਆਂ ਚਲਾਉਣ ਦੀ ਇਜ਼ਾਜਤ

ਲੁਧਿਆਣਾ, 29 ਮਾਰਚ (ਰਾਜਿੰਦਰ ਸਿੰਘ -ਨਿਊਜ਼ ਪੰਜਾਬ ) –  ਪ੍ਰਵਾਸੀ ਮਜ਼ਦੂਰਾਂ ਵੱਲੋਂ ਪੈਦਲ ਹੀ ਆਪਣੇ ਪਰਿਵਾਰਾਂ ਸਮੇਤ ਘਰਾਂ ਨੂੰ ਜਾਣ ਦੇ ਰੁਝਾਨ ਨੂੰ ਰੋਕਣ ਲਈ ਲੁਧਿਆਣਾ ਦੇ ਕਾਰਖ਼ਾਨੇ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ ਕਰ ਕੇ ਸਨਅਤਕਾਰਾਂ ਨੂੰ ਹੁਕਮਾਂ ਦੀ ਪਾਲਣਾ ਕਰ ਕੇ ਕਾਰਖ਼ਾਨੇ ਚਲਾਉਣ ਲਈ ਇਜ਼ਾਜ਼ਤ ਦੇ ਦਿਤੀ ਗਈ ਹੈ |