ਫੈਕਟਰੀਆਂ ਚਲਾਓ — ਸਰਕਾਰ ਨੇ ਆਪਣੀ ਸਾਰੀ ਜੁਮੇਵਾਰੀ ਫੈਕਟਰੀ ਮਾਲਕਾਂ ਤੇ ਪਾਈ – ਨਿਯਮਾਂ ਦੀ ਪਾਲਣਾ ਚੈੱਕ ਕਰਨਗੇ 5 ਵਿਭਾਗਾਂ ਦੇ ਅਧਿਕਾਰੀ —- ਪੜ੍ਹੋ ਸ਼ਰਤਾਂ
ਲੁਧਿਆਣਾ, 29 ਮਾਰਚ (ਨਿਊਜ਼ ਪੰਜਾਬ ) – ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲੁਧਿਆਣਾ ਦੀਆਂ ਫੈਕਟਰੀਆਂ ਚਲਾਉਣ ਦੇ ਕੀਤੇ ਹੁਕਮਾਂ ਅਨੁਸਾਰ ਇਹ ਆਦੇਸ਼ ਕਰਫਿਊ ਲਈ ਪਹਿਲਾਂ ਜਾਰੀ ਆਦੇਸ਼ਾ ਵਿਚ ਸੋਧ ਕਰਕੇ ਜਾਰੀ ਕੀਤੇ ਜਾ ਰਹੇ ਹਨ ਜਿਸ ਅਨੁਸਾਰ ਫੈਕਟਰੀਆਂ ਚਲਾਉਣ ਲਈ ਜਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਕਮ ਨੋਡਲ ਅਫਸਰ ਤੋਂ ਲਿਖਤੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ |ਫੈਕਟਰੀ ਮਾਲਕ ਇਹ ਯਕੀਨੀ ਬਣਾਉਣਗੇ ਕਿ ਵਰਕਰਾਂ ਨੂੰ ਪੂਰੀਆਂ ਸਹੂਲਤਾਂ ਭਾਵ ਮੈਡੀਕਲ , ਖਾਣਾ – ਪੀਣਾ, ਲੋੜ ਪੈਣ ਤੇ ਵਿਤੀ ਸਹਾਇਤਾ ਦੇਣਗੇ | ਵਰਕਰ ਆਪਣੇ ਮੂੰਹ ਤੇ ਮਾਸਕ ਪਾਉਣਗੇ ਅਤੇ ਉਨ੍ਹਾਂ ਦੀ ਆਪਸੀ ਦੂਰੀ 2 – 2 ਮੀਟਰ (ਤਕਰੀਬਨ 6 ਫੁੱਟ ) ਰੱਖਣੀ ਪਵੇਗੀ | ਵਰਕਰਾਂ ਨੂੰ ਇਕਠਾ ਨਹੀਂ ਹੋਣ ਦਿੱਤਾ ਜਾਵੇਗਾ , ਆਪਣੀ ਫੈਕਟਰੀ ਦੇ ਅੰਦਰ ਹੀ ਕੰਮ ਕਰਨਗੇ ਅਤੇ ਫੈਕਟਰੀ ਤੋਂ ਬਾਹਰ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ | ਇਹ ਫੈਕਟਰੀ ਇਕਾਂਤਵਾਸ ( Factory Quarantine ) ਹੋਵੇਗਾ | ਇਨ੍ਹਾਂ ਨਿਯਮਾਂ ਦੀ ਪਾਲਣਾ ਹੁੰਦੀ ਚੈੱਕ ਕਰਨ ਲਈ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ , ਲੇਬਰ ਕਮਿਸ਼ਨਰ , ਡਿਪਟੀ ਡਾਇਰੈਕਟਰ ਫੈਕ੍ਟਰੀਜ਼ , ਪ੍ਰਦੂਸ਼ਣ ਰੋਕਥਾਮ ਦੇ ਕਾਰਜਕਾਰੀ ਇੰਜਨੀਅਰ ,ਅਤੇ ਸਬੰਧਿਤ ਐੱਸ ਐਮ ਓ ਸਮੇ – ਸਮੇ ਚੱਲ ਰਹੀਆਂ ਫੈਕਟਰੀਆਂ ਦੀ ਚੈਕਿੰਗ ਕਰਨਗੇ ਕਿ COVID – 19 ਮੁਤਾਬਿਕ ਸ਼ੋਸ਼ਲ ਡਿਸਟਨਸ ਦੀਆਂ ਹਦਾਇਤਾਂ ਦੀ ਪਾਲਣਾ ਹੋ ਰਹੀ ਹੈ ? ਜੇ ਫੈਕਟਰੀ ਮਾਲਕ ਉਕਤ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਫੈਕਟਰੀ ਚਲਾਉਣ ਦੀ ਆਗਿਆ ਰੱਦ ਕਰ ਦਿਤੀ ਜਾਵੇਗੀ ਅਤੇ ਕਰਫਿਊ ਤੱਕ ਵਰਕਰਾਂ ਨੂੰ ਫੈਕਟਰੀ ਚ ਹੀ ਇਕਾਂਤਵਾਸ ਵਿਚ ਰਖਿਆ ਜਾਵੇਗਾ ਅਤੇ ਵਰਕਰਾਂ ਦੇ ਹਰ ਪ੍ਰਕਾਰ ਦੇ ਮੈਡੀਕਲ ,ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਕਰਨ ਦੀ ਜੁਮੇਵਾਰੀ ਮਾਲਕ ਦੀ ਹੋਵੇਗੀ |