ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਬਣੀਆਂ 4 ਓਪਨ ਜੇਲ੍ਹਾਂ – ਫੈਕਟਰੀ ਵਰਕਰਾਂ ਤੋਂ ਇੱਕ ਮਹੀਨਾ ਕਰਾਇਆ ਨਾ ਮੰਗਣ ਦੇ ਆਦੇਸ਼
ਲੁਧਿਆਣਾ, 28 ਮਾਰਚ (ਨਿਊਜ਼ ਪੰਜਾਬ ) ਲੌਕਡਾਊਨ ( ਕਰਫਿਊ ) ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਰੱਖਣ ਲਈ ਜਿਲ੍ਹਾ ਲੁਧਿਆਣਾ ਵਿੱਚ ਚਾਰ ਖੁਲੀਆਂ ਜੇਲ੍ਹਾਂ (ਓਪਨ ਜੇਲ੍ਹਾਂ ) ਨਿਰਧਾਰਤ ਕੀਤੀਆਂ ਗਈਆਂ ਹਨ। ਜਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਇਥੇ ਉਕਤ ਐਲਾਨ ਕਰਦਿਆਂ ਦੱਸਿਆ ਕਿ ਇਨ੍ਹਾਂ ਇਮਾਰਤਾਂ ਵਿੱਚ ਨਿਊ ਐੱਸ. ਡੀ. ਸਕੂਲ 33 ਫੁੱਟਾ ਬਹਾਦਰਕੇ ਰੋਡ ਲੁਧਿਆਣਾ, ਇੰਡੋਰ ਸਟੇਡੀਅਮ ਪੱਖੋਵਾਲ ਰੋਡ ਲੁਧਿਆਣਾ, ਗੁਰੂ ਨਾਨਕ ਸਟੇਡੀਅਮ ਲੁਧਿਆਣਾ, ਬਾਲਮੀਕ ਭਵਨ ਮੋਤੀ ਨਗਰ ਲੁਧਿਆਣਾ ਸ਼ਾਮਿਲ ਹਨ। ਇਨ੍ਹਾਂ ਦਾ ਓਵਰਆਲ ਇੰਚਾਰਜ ਕੇਂਦਰੀ ਜੇਲ• ਲੁਧਿਆਣਾ ਦੇ ਸੁਪਰਡੈਂਟ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਪੱਧਰ ਦੇ ਚਾਰ ਪੁਲਿਸ ਅਧਿਕਾਰੀਆਂ ਨੂੰ ਸਹਾਇਕ ਸੁਪਰਡੈਂਟ ਜੇਲ• ਤਾਇਨਾਤ ਕੀਤਾ ਗਿਆ ਹੈ।
-ਜਿਲ੍ਹਾ ਲੁਧਿਆਣਾ ਵਿੱਚ ਲੌਕਡਾਊਨ ਦੇ ਚੱਲਦਿਆਂ ਕੁਝ ਸਨਅਤੀ ਅਦਾਰੇ ਬੰਦ ਕੀਤੇ ਗਏ ਹਨ ਅਤੇ ਇਥੇ ਕੰਮ ਕਰਨ ਵਾਲੇ ਵਰਕਰਾਂ/ਮਜ਼ਦੂਰਾਂ/ਕਰਮਚਾਰੀਆਂ ਨੇ ਕੰਮ ਛੱਡ ਕੇ ਆਪਣੇ ਸੂਬਿਆਂ ਨੂੰ ਵਾਪਸੀ ਆਰੰਭ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਉਹ ਪੈਦਲ ਹੀ ਆਪਣੇ ਇਲਾਕਿਆਂ ਨੂੰ ਤੁਰ ਪਏ ਹਨ, ਜੋ ਕਿ ਲੌਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਇਸ ਸੰਬੰਧੀ ਅਜਿਹੇ ਵਿਅਕਤੀਆਂ ਨੂੰ ਰਾਹਤ ਦਿੰਦਿਆਂ ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ 2005 ਅਧੀਨ ਹੁਕਮ ਜਾਰੀ ਕੀਤਾ ਹੈ ਕਿ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਅਜਿਹੇ ਵਰਕਰਾਂ/ਮਜ਼ਦੂਰਾਂ/ਕਰਮਚਾਰੀਆਂ ਤੋਂ ਉਨ•ਾਂ ਦੇ ਮਕਾਨ/ਵਿਹੜੇ ਦੇ ਮਾਲਕ ਕਿਰਾਏ ਆਦਿ ਦੀ ਮੰਗ ਨਾ ਕਰਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਤਰ•ਾਂ ਆਪਣੇ ਇਲਾਕਿਆਂ ਨੂੰ ਤੁਰ ਕੇ ਜਾਣ ਨਾਲ ਇਨ•ਾਂ ਵਿਅਕਤੀਆਂ ਨੂੰ ਨੋਵੇਲ ਕੋਰੋਨਾ ਵਾਇਰਸ ਹੋਣ ਦਾ ਡਰ ਪੈਦਾ ਹੋ ਸਕਦਾ ਹੈ। ਇਸ ਲਈ ਇਨ•ਾਂ ਨੂੰ ਇਥੇ ਆਪਣੇ ਮਕਾਨਾਂ/ਵਿਹੜਿਆਂ ਵਿੱਚ ਹੀ ਰਹਿਣਾ ਚਾਹੀਦਾ ਹੈ। ਜਿਸ ਲਈ ਉਨ•ਾਂ ਦੇ ਮਾਲਕ ਉਨ•ਾਂ ਤੋਂ ਇੱਕ ਮਹੀਨਾ ਕਿਰਾਏ ਦੀ ਮੰਗ ਨਹੀਂ ਕਰ ਸਕਣਗੇ। ਜੇਕਰ ਕੋਈ ਮਾਲਕ ਇਨ•ਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਭਾਰੀ ਜੁਰਮਾਨਾ ਜਾਂ ਸਜ਼ਾ ਜਾਂ ਦੋਵੇਂ ਵੀ ਹੋ ਸਕਦੇ ਹਨ। ਜੇਕਰ ਕਿਸੇ ਮਕਾਨ/ਵਿਹੜਾ ਮਾਲਕ ਵੱਲੋਂ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ 01612401347, 2402347 ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਉਨ•ਾਂ ਕਿਹਾ ਕਿ ਇਨ•ਾਂ ਵਿਅਕਤੀਆਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਇਨ•ਾਂ ਦੇ ਰਹਿਣ ਅਤੇ ਭੋਜਨ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਵੱਖ-ਵੱਖ ਸੰਸਥਾਵਾਂ ਆਦਿ ਦੀ ਸਹਾਇਤਾ ਨਾਲ ਇਨ•ਾਂ ਨੂੰ ਸੁੱਕਾ ਅਤੇ ਤਿਆਰ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਸਰਕਾਰ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਨਾ ਕਿਵੇਂ ਇਨ•ਾਂ ਨੂੰ ਇਨ•ਾਂ ਦੀਆਂ ਫੈਕਟਰੀਆਂ ਵਿੱਚ ਰੱਖਿਆ ਜਾ ਸਕੇ ਤਾਂ ਜੋ ਇਨ•ਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਲੌਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਰੱਖਣ ਲਈ ਜ਼ਿਲ•ਾ ਲੁਧਿਆਣਾ ਵਿੱਚ ਚਾਰ ਖੁੱਲ•ੀਆਂ ਜੇਲ•ਾਂ (ਓਪਨ ਜੇਲ•ਾਂ) ਨਿਰਧਾਰਤ ਕੀਤੀਆਂ ਗਈਆਂ ਹਨ। ਇਨ•ਾਂ ਇਮਾਰਤਾਂ ਵਿੱਚ ਨਿਊ ਐੱਸ. ਡੀ. ਸਕੂਲ 33 ਫੁੱਟਾ ਬਹਾਦਰਕੇ ਰੋਡ ਲੁਧਿਆਣਾ, ਇੰਡੋਰ ਸਟੇਡੀਅਮ ਪੱਖੋਵਾਲ ਰੋਡ ਲੁਧਿਆਣਾ, ਗੁਰੂ ਨਾਨਕ ਸਟੇਡੀਅਮ ਲੁਧਿਆਣਾ, ਬਾਲਮੀਕ ਭਵਨ ਮੋਤੀ ਨਗਰ ਲੁਧਿਆਣਾ ਸ਼ਾਮਿਲ ਹਨ। ਇਨ•ਾਂ ਚਾਰਾਂ ਜੇਲ•ਾਂ ਦਾ ਓਵਰਆਲ ਇੰਚਾਰਜ ਕੇਂਦਰੀ ਜੇਲ• ਲੁਧਿਆਣਾ ਦੇ ਸੁਪਰਡੈਂਟ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਪੱਧਰ ਦੇ ਚਾਰ ਪੁਲਿਸ ਅਧਿਕਾਰੀਆਂ ਨੂੰ ਸਹਾਇਕ ਸੁਪਰਡੈਂਟ ਜੇਲ• ਤਾਇਨਾਤ ਕੀਤਾ ਗਿਆ ਹੈ।