ਬਿਜਲੀ ਖਪਤਕਾਰਾਂ ਨੂੰ ਬਿੱਲ ਜਮਾ ਕਰਵਾਉਣ ਵਿੱਚ ਮਿਲ ਸਕਦੀ ਹੈ 3 ਮਹੀਨੇ ਦੀ ਛੋਟ
ਨਵੀ ਦਿੱਲੀ , 28 ਮਾਰਚ ( ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਉਤਪੰਨ ਹੋਈ ਲੋਕਾਂ ਦੀ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਬਿੱਲ ਜਮਾ ਕਰਵਾਉਣ ਵਿੱਚ 3 ਮਹੀਨੇ ਦੀ ਰਿਆਇਤ ਦੇਣ ਦਾ ਫੈਸਲਾ ਲਿਆ ਹੈ | ਬਿਜਲੀ ਖਪਤਕਾਰਾਂ ਤੋਂ ਬਿਨਾ ਕੁਝ ਰਾਜਾ ਵਿੱਚ ਬਿਜਲੀ ਸਪਲਾਈ ਦੇਣ ਵਾਲੀਆਂ ਨਿਜ਼ੀ ਕੰਪਨੀਆਂ ਨੂੰ ਵੀ ਸਕਿਓਰਟੀ ਰਕਮ ਵਿੱਚ 50 ਪ੍ਰਤੀਸ਼ਤ ਦੀ ਛੋਟ ਦੇ ਨਾਲ ਬਿਜਲੀ ਖਰੀਦ ਦਾ ਭੁਗਤਾਨ ਕਰਨ ਵਿੱਚ ਵੀ 3 ਮਹੀਨੇ ਦੀ ਛੋਟ ਦਿਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਮੰਤਰਾਲੇ ਵਲੋਂ ਇਸ ਸਬੰਧੀ ਸਾਰੇ ਰਾਜਾ ਦੇ ਮੁੱਖ ਮੰਤਰੀਆਂ ਅਤੇ ਮੁੱਖ ਸਕੱਤਰਾਂ ਨੂੰ ਪੱਤਰ ਲਿਖੇ ਜਾ ਰਹੇ ਹਨ ਜੋ ਆਪਣੇ ਆਪਣੇ ਰਾਜ ਦੇ ਬਿਜਲੀ ਖਪਤਕਾਰਾਂ ਲਈ ਰਾਹਤ ਨੀਤੀ ਦਾ ਐਲਾਨ ਕਰਨਗੇ , ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਰਾਹਤ ਸਾਰੇ ਖਪਤਕਾਰਾਂ ਨੂੰ ਦਿਤੀ ਜਾ ਰਹੀ ਹੈ ਜਾ ਸਿਰਫ ਘਰੇਲੂ ਖਪਤਕਾਰਾਂ ਨੂੰ , ਇਸ ਬਾਰੇ ਰਾਜ ਸਰਕਾਰ ਵਲੋਂ ਐਲਾਨ ਕਰਨ ਤੋਂ ਬਾਅਦ ਹੀ ਸਥਿਤੀ ਸਾਫ ਹੋ ਸਕੇਗੀ | ਇਹ ਐਲਾਨ ਅਗਲੇ ਹਫਤੇ ਵਿੱਚ ਕਿਸੇ ਦਿਨ ਵੀ ਹੋ ਸਕਦਾ ਹੈ | ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਘਰੇਲੂ ,ਕਮਰਸ਼ੀਅਲ ਅਤੇ ਸਮਾਲ ਪਾਵਰ ਦੇ ਖਪਤਕਾਰਾਂ ਨੂੰ 15 ਅਪ੍ਰੈਲ ਤਕ ਬਿੱਲ ਬਿਨਾ ਜੁਰਮਾਨੇ ਤੋਂ ਜਮਾ ਕਰਵਾਉਣ ਦੀ ਛੋਟ ਦੇ ਚੁੱਕੀ ਹੈ |