ਭਾਰਤ ਦੀਆਂ ਵੱਖ-ਵੱਖ ਕੰਪਨੀਆਂ ਵਲੋਂ ਮੈਕ ਆਟੋ ਐਕਸਪੋ ਵਿੱਚ ਅਤਿ-ਆਧੁਨਿਕ ਤਕਨੀਕ ਦਾ ਪ੍ਰਦਰਸ਼ਨ ਪੰਜਾਬ ਦੇ ਉਦਯੋਗ ਲਈ ਹੋਵੇਗਾ ਲਾਹੇਵੰਦ
NEWS PUNJAB
ਪ੍ਰਦਰਸ਼ਨੀ ਦੇ ਪ੍ਰਬੰਧਕ ਜੀ.ਐਸ ਢਿੱਲੋਂ ਨੇ ਦੱਸਿਆ ਕਿ ਪ੍ਰਦਰਸ਼ਨੀ ਵੱਖ-ਵੱਖ ਖੇਤਰਾਂ ਨੂੰ ਕਵਰ ਕਰਦੀ ਹੈ, ਜਿਨ੍ਹਾਂ ਚ ਮਸ਼ੀਨ ਟੂਲਜ (ਕਟਿੰਗ); ਮਸ਼ੀਨ ਟੂਲ (ਫਾਰਮਿੰਗ); ਲੇਜ਼ਰ ਕਟਿੰਗ ਅਤੇ ਵੈਲਡਿੰਗ; ਰੋਬੋਟਿਕਸ ਅਤੇ ਆਟੋਮੇਸ਼ਨ; ਮਿਅਰਿੰਗ ਅਤੇ ਇੰਸਟਰੂਮੈਂਟਸ ਤੇ ਟੈਸਟਿੰਗ; ਹਾਈਡ੍ਰੌਲਿਕਸ ਅਤੇ ਨਿਊਮੈਟਿਕਸ; ਉਦਯੋਗਿਕ ਸਪਲਾਇਰ ਆਦਿ ਸ਼ਾਮਿਲ ਹਨ।
ਇਸ ਦੌਰਾਨ, ਲੁਧਿਆਣਾ ਨਾਲ ਸਬੰਧਤ ਜੀਵੂ ਮਸ਼ੀਨਜ ਵੀ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਰਹੀ ਹੈ ਅਤੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰ ਰਹੀ ਹੈ, ਜਿਸ ਵਿੱਚ ਸੀਐੱਨਸੀ, ਬੀਐਮਸੀ ਅਤੇ ਐੱਚਐੱਮਸੀ ਮਸ਼ੀਨਾਂ ਸ਼ਾਮਲ ਹਨ, ਜੋ ਕਿ ਮਹੱਤਵਪੂਰਨ ਉਤਪਾਦਾਂ ਨੂੰ ਕੁਸ਼ਲਤਾ ਨਾਲ ਕੱਟਣ ਵਿੱਚ ਮਦਦ ਕਰਦੀਆਂ ਹਨ. ਕੰਪਨੀ ਦੇ ਮੁਖੀ ਸ੍ਰ. ਮੇਜਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਉਦਯੋਗਪਤੀ ਨਵੀਂ ਤਕਨੀਕ ਅਪਨਾਉਣ ਵਿੱਚ ਦਿਲਚਸਪੀ ਲੈ ਰਹੇ ਹਨ।
ਮੈਕ ਆਟੋ ਐਕਸਪੋ ਵਿੱਚ ਮਸ਼ੀਨਾਂ ਦਾ ਲਾਈਵ ਡਿਸਪਲੇ ਗਾਹਕਾਂ ਨੂੰ ਕਰ ਰਿਹਾ ਆਕਰਸ਼ਿਤ
ਐਤਵਾਰ ਨੂੰ ਐਕਸਪੋ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ
ਨਿਊਜ਼ ਪੰਜਾਬ
ਲੁਧਿਆਣਾ, 13 ਮਾਰਚ: ਮੱਧਮ ਅਤੇ ਲਘੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਆਧੁਨਿਕ ਤਕਨੀਕਾਂ ਅਤੇ ਉਤਪਾਦਨ ਦੇ ਵਿਚਾਰਾਂ ਨੂੰ ਦਰਸਾਉਂਦੀ, ਮੈਕ ਆਟੋ ਐਕਸਪੋ 2022 ਨੂੰ ਉਦਯੋਗਪਤੀਆਂ, ਵਿਦਿਆਰਥੀਆਂ ਅਤੇ ਉਭਰਦੇ ਉਦਯੋਗਪਤੀਆਂ ਤੋਂ ਭਾਰੀ ਉਤਸ਼ਾਹ ਮਿਲ ਰਿਹਾ ਹੈ।
ਸਾਹਨੇਵਾਲ ਦੇ ਜੀ.ਟੀ ਰੋਡ ‘ਤੇ ਸਥਿਤ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਵਿਖੇ ਲਗਾਈ ਜਾ ਰਹੀ ਪ੍ਰਦਰਸ਼ਨੀ ਦੇ ਤੀਜੇ ਦਿਨ ਵੱਡੀ ਗਿਣਤੀ ‘ਚ ਲੋਕ ਐਕਸਪੋ ‘ਚ ਪਹੁੰਚੇ | ਐਕਸਪੋ ਚੌਥੇ ਦਿਨ ਸੋਮਵਾਰ ਨੂੰ ਸਮਾਪਤ ਹੋਵੇਗੀ।
ਵਿਜਿਟਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਦਾ ਲਾਈਵ ਪ੍ਰਦਰਸ਼ਨ ਮਸ਼ੀਨਾਂ ਦੇ ਕੰਮ ਨੂੰ ਡੂੰਘਾਈ ਨਾਲ ਸਮਝਣ ਵਿੱਚ ਬਹੁਤ ਸਹਾਈ ਹੁੰਦਾ ਹੈ। ਇੱਥੋਂ ਤੱਕ ਕਿ ਪ੍ਰਦਰਸ਼ਕਾਂ ਨੇ ਕਿਹਾ ਕਿ ਮਸ਼ੀਨਾਂ ਦੇ ਲਾਈਵ ਪ੍ਰਦਰਸ਼ਨ ਨੇ ਹਮੇਸ਼ਾ ਵਧੇਰੇ ਗਾਹਕਾਂ ਨੂੰ ਆਕਰਸ਼ਿਤ ਕੀਤਾ ਹੈ।
ਲਕਸ਼ਮੀ ਮਸ਼ੀਨ ਵਰਕ ਲਿਮਟਿਡ, ਕੋਇੰਬਟੂਰ, ਜੋ ਇਸ ਮੌਕੇ ‘ਤੇ ਸੀਐਨਸੀ ਮਸ਼ੀਨਾਂ ਦੀ ਪ੍ਰਦਰਸ਼ਨੀ ਕਰ ਰਹੇ ਸਨ, ਨੇ ਕਿਹਾ ਕਿ ਜਦੋਂ ਮਸ਼ੀਨਾਂ ਪੋਸਟਰਾਂ ਅਤੇ ਗਾਈਡ ਬੁੱਕਾਂ ‘ਤੇ ਪ੍ਰਦਰਸ਼ਿਤ ਕਰਨ ਤੇ ਚੰਗਾ ਪ੍ਰਭਾਵ ਨਹੀਂ ਪੈਂਦਾ, ਸਗੋਂ ਜਦੋਂ ਅਸੀਂ ਮਸ਼ੀਨਾਂ ਨੂੰ ਪੇਸ਼ ਕਰਦੇ ਹਾਂ ਤਾਂ ਅਤੇ ਉਸਦਾ ਲਾਈਵ ਪ੍ਰਦਰਸ਼ਨ ਕਰਦੇ ਹਾਂ, ਤਾਂ ਇਹ ਨਾ ਸਿਰਫ ਗਾਹਕਾਂ ਨੂੰ ਖਿੱਚਦੀਆਂ ਹਨ, ਬਲਕਿ ਗਾਹਕਾਂ ਨੂੰ ਚੰਗੇ ਤਰੀਕੇ ਨਾਲ ਮਸ਼ੀਨ ਦੀ ਕਾਰਜ ਪ੍ਰਣਾਲੀ ਸਮਝਾਉਣ ਚ ਪ੍ਰਦਰਸ਼ਕ ਦੀ ਮੰਗ ਕਰਦੀ ਹੈ।
ਪ੍ਰਦਰਸ਼ਕ ਨੇ ਕਿਹਾ ਕਿ ਲਕਸ਼ਮੀ ਮਸ਼ੀਨ ਵਰਕ ਪਹਿਲੀ ਵਾਰ ਪੰਜਾਬ ਵਿੱਚ ਕਿਸੇ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਰਹੀ ਹੈ, ਕਿਉਂਕਿ ਕੰਪਨੀ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਉਦਯੋਗਿਕ ਖੇਤਰ ਵਿੱਚ ਵਾਧਾ ਹੋਵੇਗਾ।
ਭਾਰਤ ਭਰ ਦੀਆਂ ਵੱਖ-ਵੱਖ ਕੰਪਨੀਆਂ ਮੈਕ ਆਟੋ ਐਕਸਪੋ 2022 ਵਿੱਚ ਆਪਣੀਆਂ ਅਤਿ-ਆਧੁਨਿਕ ਤਕਨੀਕਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਸੀਐਨਸੀ ਅਤੇ ਲੇਜ਼ਰ ਕੱਟਣ ਵਾਲੀਆਂ ਮਸ਼ੀਨਾਂ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਹਨ।
ਇਸ ਦੌਰਾਨ, ਲੁਧਿਆਣਾ ਨਾਲ ਸਬੰਧਤ ਜੀਵੂ ਮਸ਼ੀਨਜ ਵੀ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਰਹੀ ਹੈ ਅਤੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰ ਰਹੀ ਹੈ, ਜਿਸ ਵਿੱਚ ਸੀਐੱਨਸੀ, ਬੀਐਮਸੀ ਅਤੇ ਐੱਚਐੱਮਸੀ ਮਸ਼ੀਨਾਂ ਸ਼ਾਮਲ ਹਨ, ਜੋ ਕਿ ਮਹੱਤਵਪੂਰਨ ਉਤਪਾਦਾਂ ਨੂੰ ਕੁਸ਼ਲਤਾ ਨਾਲ ਕੱਟਣ ਵਿੱਚ ਮਦਦ ਕਰਦੀਆਂ ਹਨ।
ਇਸ ਤੋਂ ਇਲਾਵਾ, ਰਾਜਸਥਾਨ ਨਾਲ ਸਬੰਧਤ ਕ੍ਰਿਸ਼ਨਾ ਸ਼ਾਟ ਬਲਾਸਟਿੰਗ ਅਤੇ ਪੇਂਟਿੰਗ ਸਿਸਟਮ ਪ੍ਰਦਰਸ਼ਨੀ ਦੌਰਾਨ ਕੰਕਰੀਟ, ਧਾਤ ਅਤੇ ਹੋਰ ਉਦਯੋਗਿਕ ਸਤਹਾਂ ਤੋਂ ਮਲਬੇ ਅਤੇ ਹੋਰ ਅਸ਼ੁੱਧੀਆਂ ਨੂੰ ਹਟਾਉਣ ਲਈ ਧਾਤ ਉਦਯੋਗ ਵਿੱਚ ਵਰਤੀ ਜਾਣ ਵਾਲੀ ਤਕਨਾਲੋਜੀ ਪੇਸ਼ ਕਰ ਰਿਹਾ ਸੀ।
ਜਦੋਂ ਕਿ ਦਿੱਲੀ ਦੀ ਟਰੂਨੈੱਟ ਕੰਪਨੀ ਧਾਤੂ ਦੀ ਕਠੋਰਤਾ, ਤਾਕਤ ਆਦਿ ਨੂੰ ਪਰਖਣ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਪੇਸ਼ ਕਰ ਰਹੀ ਸੀ।
ਮੈਕ ਐਕਸਪੋ ਦਾ ਆਯੋਜਨ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਗਿਆ ਹੈ, ਜਿਸਦਾ ਆਯੋਜਨ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਵੱਲੋਂ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ (ਏ.ਐਲ.ਐਮ.ਟੀ.ਆਈ.) ਅਤੇ ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਏ.ਪੀ.ਐਮ.ਏ.) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
……………………………………………………………..