ਮੈਕ ਆਟੋ ਐਕਸਪੋ: ਭਾਰਤੀ ਕੰਪਨੀਆਂ ਨੇ ਨਵੀਨਤਮ ਤਕਨਾਲੋਜੀਆਂ ਕੀਤੀਆਂ ਪੇਸ਼ – ਪ੍ਰਦਰਸ਼ਨੀ ਵਿੱਚ ਮਸ਼ੀਨ ਟੂਲਜ ,ਲੇਜ਼ਰ ਕਟਿੰਗ ਅਤੇ ਵੈਲਡਿੰਗ;  ਰੋਬੋਟਿਕਸ ਆਟੋਮੇਸ਼ਨ;   ਇੰਸਟਰੂਮੈਂਟਸ ਤੇ ਟੈਸਟਿੰਗ;  ਹਾਈਡ੍ਰੌਲਿਕਸ ਅਤੇ ਨਿਊਮੈਟਿਕਸ ਨੇ ਵਖਾਈ ਆਪਣੀ ਤਾਕਤ

NEWS PUNJAB 

https://newspunjab.net/?p=29816

ਸੰਕਲਪ – 2047 ਤੱਕ ਭਾਰਤ ਨੂੰ ਆਤਮ-ਨਿਰਭਰ ਬਣਾਉਣ ਵੱਲ ਇੱਕ ਕਦਮ – ਜੀ.ਐਸ ਢਿੱਲੋਂ
ਪ੍ਰਦਰਸ਼ਨੀ ਦੇ ਪ੍ਰਬੰਧਕ ਜੀ.ਐਸ ਢਿੱਲੋਂ ਨੇ ਦੱਸਿਆ ਕਿ ਐੱਮਐੱਸਐੱਮਈ ਡਿਵੈਲਪਮੈਂਟ ਇੰਸਟੀਚਿਊਟ ਵੱਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਬੈਨਰ ਹੇਠ ਐਕਸਪੋ ਵਿੱਚ ਇੱਕ ਪ੍ਰੋਗਰਾਮ “ਸੰਕਲਪ” ਵੀ ਆਯੋਜਿਤ ਕੀਤਾ ਗਿਆ ਸੀ।  ਪ੍ਰੋਗਰਾਮ ਦਾ ਉਦੇਸ਼ ਭਾਰਤੀ ਉਦਯੋਗਾਂ ਨੂੰ ਹਰ ਪੱਖ ਤੋਂ ਆਤਮ ਨਿਰਭਰ ਬਣਾਉਣਾ ਹੈ।  ਪ੍ਰੋਗਰਾਮ ਦੌਰਾਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਉਦਯੋਗਪਤੀਆਂ ਨੇ 2047 ਤੱਕ ਭਾਰਤ ਨੂੰ ਆਤਮ ਨਿਰਭਰ ਬਣਾਉਣ ਦਾ ਪ੍ਰਣ ਲਿਆ।

ਨਿਊਜ਼ ਪੰਜਾਬ
ਲੁਧਿਆਣਾ, 12 ਮਾਰਚ: ਬਜ਼ਾਰ ਵਿੱਚ ਆਧੁਨਿਕ ਤਕਨਾਲੋਜੀਆਂ ਬਾਰੇ ਉਦਯੋਗਪਤੀਆਂ ਅਤੇ ਉਭਰਦੇ ਸਨਅਤਕਾਰਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ, ਮੈਕ ਆਟੋ ਐਕਸਪੋ ਇੱਕ ਪਲੇਟਫਾਰਮ ਵਜੋਂ ਕੰਮ ਕਰ ਰਹੀ ਹੈ, ਜਿੱਥੇ ਭਾਰਤ ਭਰ ਦੀਆਂ ਕੰਪਨੀਆਂ ਨਵੀਨਤਮ ਤਕਨਾਲੋਜੀਆਂ ਪੇਸ਼ ਕਰ ਰਹੀਆਂ ਹਨ।
ਸਾਹਨੇਵਾਲ ਦੇ ਜੀ.ਟੀ ਰੋਡ ਸਥਿਤ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਵਿਖੇ ਕਰਵਾਏ ਜਾ ਰਹੇ ਚਾਰ ਰੋਜ਼ਾ ਮੈਕ ਆਟੋ ਐਕਸਪੋ 2022 ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ।  ਜਿੱਥੇ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਉਦਯੋਗਪਤੀ ਅਤੇ ਨੌਜਵਾਨ ਸਨਅਤਕਾਰ ਪਹੁੰਚੇ।
ਪ੍ਰਦਰਸ਼ਨੀ ਵੱਖ-ਵੱਖ ਖੇਤਰਾਂ ‘ਤੇ ਕੇਂਦਰਿਤ ਹੈ, ਜਿਨ੍ਹਾਂ ਚ ਮਸ਼ੀਨ ਟੂਲਜ (ਕਟਿੰਗ); ਮਸ਼ੀਨ ਟੂਲ (ਫਾਰਮਿੰਗ);  ਲੇਜ਼ਰ ਕਟਿੰਗ ਅਤੇ ਵੈਲਡਿੰਗ;  ਰੋਬੋਟਿਕਸ ਅਤੇ ਆਟੋਮੇਸ਼ਨ;  ਮਿਅਰਿੰਗ ਅਤੇ ਇੰਸਟਰੂਮੈਂਟਸ ਤੇ ਟੈਸਟਿੰਗ;  ਹਾਈਡ੍ਰੌਲਿਕਸ ਅਤੇ ਨਿਊਮੈਟਿਕਸ;  ਉਦਯੋਗਿਕ ਸਪਲਾਇਰ ਆਦਿ ਸ਼ਾਮਿਲ ਹਨ।


ਉਦਯੋਗਪਤੀਆਂ ਦੇ ਅਨੁਸਾਰ, ਧਾਤੂ ਆਧਾਰਿਤ ਉਦਯੋਗ ਸਖਤ ਧਾਤਾਂ ਦੇ ਰਸਾਇਣਕ ਮਿਸ਼ਰਣਾਂ ਦਾ ਪਤਾ ਲਗਾਉਣ ਲਈ ਸਪੈਕਟਰੋਮੀਟਰਾਂ ਦੀ ਵਰਤੋਂ ਕਰਦੇ ਹਨ ਅਤੇ ਪਹਿਲਾਂ ਉਨ੍ਹਾਂ ਲਈ ਸਹੀ ਮਿਸ਼ਰਣ ਨੂੰ ਲੱਭਣਾ ਮੁਸ਼ਕਲ ਸੀ, ਹਾਲਾਂਕਿ ਵੈਕਿਊਮ ਆਪਟਿਕਸ ਵਿੱਚ ਫੋਟੋਮਲਟੀਪਲੇਅਰ ਟਿਊਬਾਂ ਵਾਲੇ ਸਪੈਕਟਰੋਮੀਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਮਹਿੰਗੀ ਅਤੇ ਘੱਟ ਲਚਕਦਾਰ ਹੁੰਦੇ ਹਨ।  ਹਾਲਾਂਕਿ ਹੁਣ ਤਕਨੀਕਾਂ ਵਿੱਚ ਸੁਧਾਰ ਹੋਣ ਨਾਲ ਉਦਯੋਗਪਤੀਆਂ ਨੂੰ ਚੰਗੀ ਮਸ਼ੀਨਰੀ ਮਿਲ ਰਹੀ ਹੈ ਅਤੇ ਅਜਿਹੀਆਂ ਪ੍ਰਦਰਸ਼ਨੀਆਂ ਰਾਹੀਂ ਆਧੁਨਿਕ ਮਸ਼ੀਨਰੀ ਸਨਅਤਕਾਰਾਂ ਤੱਕ ਪਹੁੰਚ ਰਹੀ ਹੈ।

ਇਸ ਮੌਕੇ ਮੁੰਬਈ ਸਥਿਤ ਫਰਮ ਮੈਟਲ ਪਾਵਰ ਪ੍ਰਦਰਸ਼ਨੀ ਚ ਉਨ੍ਹਾਂ ਦੀ ਆਧੁਨਿਕ ਤਕਨੀਕ  Metavision-10008X ਲੈ ਕੇ ਆਏ ਸੀ ਅਤੇ  ਪ੍ਰਦਰਸ਼ਕ ਦੇ ਅਨੁਸਾਰ ਇਹ ਅਤਿ-ਆਧੁਨਿਕ ਸਪੈਕਟਰੋਮੀਟਰ ਗੁਣਵੱਤਾ, ਸ਼ੁੱਧਤਾ ਅਤੇ ਭਰੋਸੇਯੋਗਤਾ ਦੇ ਸਭ ਤੋਂ ਉੱਚੇ ਅਤੇ ਸਭ ਤੋਂ ਵੱਧ ਟਿਕਾਊ ਮਾਪਦੰਡਾਂ ‘ਤੇ ਆਧਾਰਿਤ ਹੈ।
ਇਸ ਦੌਰਾਨ ਮੈਟਲ ਕੱਟਣ ਵਾਲੀ ਮਸ਼ੀਨ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੀ। ਗੇਡੀ ਵ੍ਹੀਲਰ ਪ੍ਰਾਈਵੇਟ ਲਿਮਟਿਡ, ਇੱਕ ਤਾਮਿਲਨਾਡੂ ਅਧਾਰਤ ਫਰਮ, ਕੰਪਿਊਟਰਾਈਜ਼ਡ ਮੈਰੀਕਲ ਕੰਟਰੋਲ ਮਸ਼ੀਨਾਂ ਦਾ ਪ੍ਰਦਰਸ਼ਨ ਕਰ ਰਹੀ ਸੀ, ਜੋ ਉੱਚ ਉਤਪਾਦਨ ਅਤੇ ਘੱਟ ਲਾਗਤ ਨਾਲ ਧਾਤਾਂ ਨੂੰ ਵਧੀਆ ਕੱਟਣ ਦੀ ਕਾਬਲੀਅਤ ਰੱਖਦੀਆਂ ਹਨ।
ਮੈਕ ਐਕਸਪੋ ਦਾ ਆਯੋਜਨ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਗਿਆ ਹੈ, ਜਿਸਦਾ ਆਯੋਜਨ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਵੱਲੋਂ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ (ਏ.ਐਲ.ਐਮ.ਟੀ.ਆਈ.) ਅਤੇ ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਏ.ਪੀ.ਐਮ.ਏ.) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਸੰਕਲਪ – 2047 ਤੱਕ ਭਾਰਤ ਨੂੰ ਆਤਮ-ਨਿਰਭਰ ਬਣਾਉਣ ਵੱਲ ਇੱਕ ਕਦਮ – ਜੀ.ਐਸ ਢਿੱਲੋਂ
ਪ੍ਰਦਰਸ਼ਨੀ ਦੇ ਪ੍ਰਬੰਧਕ ਜੀ.ਐਸ ਢਿੱਲੋਂ ਨੇ ਦੱਸਿਆ ਕਿ ਐੱਮਐੱਸਐੱਮਈ ਡਿਵੈਲਪਮੈਂਟ ਇੰਸਟੀਚਿਊਟ ਵੱਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਬੈਨਰ ਹੇਠ ਐਕਸਪੋ ਵਿੱਚ ਇੱਕ ਪ੍ਰੋਗਰਾਮ “ਸੰਕਲਪ” ਵੀ ਆਯੋਜਿਤ ਕੀਤਾ ਗਿਆ ਸੀ।  ਪ੍ਰੋਗਰਾਮ ਦਾ ਉਦੇਸ਼ ਭਾਰਤੀ ਉਦਯੋਗਾਂ ਨੂੰ ਹਰ ਪੱਖ ਤੋਂ ਆਤਮ ਨਿਰਭਰ ਬਣਾਉਣਾ ਹੈ।  ਪ੍ਰੋਗਰਾਮ ਦੌਰਾਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਉਦਯੋਗਪਤੀਆਂ ਨੇ 2047 ਤੱਕ ਭਾਰਤ ਨੂੰ ਆਤਮ ਨਿਰਭਰ ਬਣਾਉਣ ਦਾ ਪ੍ਰਣ ਲਿਆ।

……………………………………………….