ਮੈਕ ਆਟੋ ਐਕਸਪੋ ਭਾਰੀ ਰਸ਼ – ਜੇ ਤੁਸੀਂ ਨਵੀਨ ਤਕਨੀਕ ਨਹੀਂ ਗਏ ਵੇਖਣ ਤਾਂ ਨਿਊਜ਼ ਪੰਜਾਬ ਤੇ ਵੇਖੋ ਤਸਵੀਰਾਂ ਰਾਹੀਂ

ਨਿਊਜ਼ ਪੰਜਾਬ
ਲੁਧਿਆਣਾ, 12 ਮਾਰਚ: ਬਜ਼ਾਰ ਵਿੱਚ ਆਧੁਨਿਕ ਤਕਨਾਲੋਜੀਆਂ ਬਾਰੇ ਉਦਯੋਗਪਤੀਆਂ ਅਤੇ ਉਭਰਦੇ ਸਨਅਤਕਾਰਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ, ਮੈਕ ਆਟੋ ਐਕਸਪੋ ਇੱਕ ਪਲੇਟਫਾਰਮ ਵਜੋਂ ਕੰਮ ਕਰ ਰਹੀ ਹੈ, ਜਿੱਥੇ ਭਾਰਤ ਭਰ ਦੀਆਂ ਕੰਪਨੀਆਂ ਨਵੀਨਤਮ ਤਕਨਾਲੋਜੀਆਂ ਪੇਸ਼ ਕਰ ਰਹੀਆਂ ਹਨ।
ਸਾਹਨੇਵਾਲ ਦੇ ਜੀ.ਟੀ ਰੋਡ ਸਥਿਤ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਵਿਖੇ ਕਰਵਾਏ ਜਾ ਰਹੇ ਚਾਰ ਰੋਜ਼ਾ ਮੈਕ ਆਟੋ ਐਕਸਪੋ 2022 ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ।  ਜਿੱਥੇ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਉਦਯੋਗਪਤੀ ਅਤੇ ਨੌਜਵਾਨ ਸਨਅਤਕਾਰ ਪਹੁੰਚੇ।

ਤੁਸੀਂ ਵੀ ਵੇਖੋ ਤਸਵੀਰਾਂ ਰਾਹੀਂ ਮੈਕ ਆਟੋ ਐਕਸਪੋ