ਇੰਗਲੈਂਡ ਦੇ ਪ੍ਰਧਾਨ ਮੰਤਰੀ ਵੀ ਕੋਰੋਨੇ ਦੀ ਲਪੇਟ ਵਿੱਚ ਆਏ
ਲੰਡਨ, 27 ਮਾਰਚ (ਨਿਊਜ਼ ਪੰਜਾਬ ) -ਇੰਗਲੈਂਡ ਦੀ ਸਿਹਤ ਮੰਤਰੀ ਅਤੇ ਰਾਜਕੁਮਾਰ ਪ੍ਰਿੰਸ ਚਾਰਲਸ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਇੰਗਲੈਂਡ ਤੋਂ ਵੱਡੀ ਖਬਰ ਆ ਰਹੀ ਹੈ ,ਹੁਣ ਉਥੋਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਗਏ ਹਨ। ਪ੍ਰਧਾਨ ਮੰਤਰੀ ਨਿਵਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ | ਖਬਰਾਂ ਅਨੁਸਾਰ ਪ੍ਰਧਾਨ ਮੰਤਰੀ ਬੌਰਿਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਇੰਗਲੈਂਡ ਵਿੱਚ ਤੇਜੀ ਨਾਲ ਵੱਧ ਰਹੇ ਫਲੂ ਨੇ ਹੁਣ ਤਕ 12000 ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ ਜਦੋ ਕਿ 578 ਮੌਤਾਂ ਹੋ ਚੁਕੀਆਂ ਹਨ ,ਕਲ ਇਕ ਦਿਨ ਵਿੱਚ ਹੀ 100 ਤੋਂ ਵੱਧ ਜਾਨਾ ਗਈਆਂ ਹਨ |ਪ੍ਰਧਾਨ ਮੰਤਰੀ ਜੌਹਨਸਨ ਨੇ ਕਿਹਾ ਉਹ ਇਕਾਂਤਵਾਸ ਵਿੱਚ ਰਹਿ ਕੇ ਵੀਡੀਓ ਕਾਨਫਰੰਸ ਰਹੀ ਸਰਕਾਰ ਚਲਾਉਣਗੇ ਅਤੇ ਅਸੀ ਇਸ ਵਾਇਰਸ ਨਾਲ ਲੜਾਂਗੇ |