ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ—-ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ– ( ਗੁਰਬਾਣੀ ਵਿਚਾਰ – ਟੱਚ ਕਰੋ )

ਧਨਾਸਰੀ ਮਹਲਾ ੫ ॥
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ   ਅੰਗ ੬੮੨
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ।
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
ਆਪਣਾ ਹੱਥ ਦੇ ਕੇ, ਉਹ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਨਾਲ ਉਸ ਦੀ ਪਾਲਣ ਪੋਸਣਾ ਕਰਦਾ ਹੈ।
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
ਮੈਂਡਾ ਮਨ ਸੁਆਮੀ ਨਾਲ ਜੁੜਿਆ ਰਹਿੰਦਾ ਹੈ।
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
ਮੁੱਢ ਤੋਂ ਲੈ ਕੇ ਅਖੀਰ ਤਾਂਈਂ ਸੁਆਮੀ ਮੇਰਾ ਸਦਾ ਹੀ ਸਹਾਇਕ ਹੈ, ਧਨਤਾ ਜੋਗ ਅਤੇ ਸਮਰਥ ਹੈ ਮੇਰਾ ਮਿੱਤਰ! ਠਹਿਰਾਉ।
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
ਪ੍ਰਭੂ ਦੀ ਅਲੋਕਿਕ ਵਿਸ਼ਾਲਤਾ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਨਾਨਕ ਅਨੰਦ (ਸਦੀਵੀ ਖੇੜੇ) ਮਾਣਦਾ ਹੈ। ਸਰਬ ਵਿਆਪਕ ਸੁਆਮੀ ਨੇ ਉਸ ਦੀ ਲੱਜਿਆ ਰੱਖ ਲਈ ਹੈ।                           ( ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ    ਮੁੱਖ ਵਾਕ ( ਹੁਕਮਨਾਮਾ ) ਸਰਵਣ ਕਰਨ ਲਈ (ਸਾਡਾ ਵਿਰਸਾ )                                   ਸ਼੍ਰੀ ਦਰਬਾਰ ਸਾਹਿਬ ਵਾਲੇ ਲਿੰਕ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ )