ਲੁਧਿਆਣਾ ਵਾਸੀਆਂ ਲਈ ਕਰਿਆਨੇ ਦੀਆਂ 674 ਦੁਕਾਨਾਂ ਅਤੇ ਦਵਾਈ ਵਿਕਰੇਤਾਵਾਂ ਦੀ ਸੂਚੀ ਅਪਲੋਡ ਕੀਤੀ -ਦੋ ਹੈੱਲਪਲਾਈਨ (01612401347 ਅਤੇ 9464596757) ਨੰਬਰ ਜਾਰੀ
ਰਾਸ਼ਨ, ਦੁੱਧ, ਸਬਜ਼ੀਆਂ, ਦਵਾਈਆਂ, ਘਰੇਲੂ ਰਸੋਈ ਗੈਸ, ਪਸ਼ੂਆਂ ਦਾ ਚਾਰਾ ਅਤੇ ਹੋਰ ਵਸਤਾਂ ਦੀ ਘਰ-ਘਰ ਸਪਲਾਈ ਸ਼ੁਰੂ
ਲੁਧਿਆਣਾ, 25 ਮਾਰਚ ( ਨਿਊਜ਼ ਪੰਜਾਬ )-ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਲੌਕਡਾਊਨ ਦੇ ਚੱਲਦਿਆਂ ਜ਼ਿਲ•ਾ ਲੁਧਿਆਣਾ ਵਾਸੀਆਂ ਨੂੰ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਜਿਸ ਲਈ ਸਪਲਾਇਰਜ਼ ਨੂੰ ਲਗਾਤਾਰ ਪ੍ਰਵਾਨਗੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਲਗਾਉਣ ਲਈ ਦੋ ਹੈੱਲਪਲਾਈਨ ਨੰਬਰ (01612401347 ਅਤੇ 9464596757) ਵੀ ਜਾਰੀ ਕੀਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਰਾਸ਼ਨ, ਦੁੱਧ, ਸਬਜ਼ੀਆਂ, ਦਵਾਈਆਂ, ਘਰੇਲੂ ਰਸੋਈ ਗੈਸ, ਪਸ਼ੂਆਂ ਲਈ ਚਾਰਾ ਅਤੇ ਹੋਰ ਵਸਤਾਂ ਦੀ ਘਰ-ਘਰ ਡਲਿਵਰੀ ਕਰਵਾਉਣ ਲਈ 674 ਕਰਿਆਨਾ ਦੁਕਾਨਾਂ ਦੀ ਸੂਚੀ ਨਗਰ ਨਿਗਮ ਲੁਧਿਆਣਾ ਅਤੇ ਜ਼ਿਲ•ਾ ਪ੍ਰਸਾਸ਼ਨ ਦੀਆਂ ਵੈੱਬਸਾਈਟਾਂ www.ludhiana.nic.in
ਇਸੇ ਤਰ•ਾਂ ਜ਼ਿਲ•ਾ ਲੁਧਿਆਣਾ ਵਿੱਚ ਕੰਮ ਕਰਦੇ ਦਵਾਈ ਵਿਕਰੇਤਾਵਾਂ ਦੀ ਸੂਚੀ ਵੀ ਜ਼ਿਲ•ਾ ਪ੍ਰਸਾਸ਼ਨ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੀ ਗਈ ਹੈ। ਦਵਾਈਆਂ ਆਦਿ ਦੀ ਸਪਲਾਈ ਲਈ ਦਵਾਈ ਵਿਕਰੇਤਾਵਾਂ ਨੂੰ ਪਾਸ ਜਾਰੀ ਕਰਨ ਦਾ ਕੰਮ ਜ਼ੋਨਲ ਲਾਇਸੰਸਿੰਗ ਅਥਾਰਟੀ (9872008040) ਨੂੰ ਦਿੱਤਾ ਗਿਆ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਪੈਟਰੋਲ ਪੰਪ ਚਾਲੂ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਪਰ ਪੰਪ ‘ਤੇ ਇੱਕ ਵੇਲੇ ਸਿਰਫ਼ ਤਿੰਨ ਵਿਅਕਤੀ ਹੀ ਕੰਮ ਕਰ ਸਕਣਗੇ। ਘਰੇਲੂ ਗੈਸ ਦੀ ਸਪਲਾਈ ਅਤੇ ਫੇਰੀ ਵਾਲਿਆਂ ਰਾਹੀਂ ਸਬਜ਼ੀਆਂ ਦੀ ਸਪਲਾਈ ਵੀ ਪੂਰੀ ਤਰ•ਾਂ ਚਾਲੂ ਹੈ। ਦੁੱਧ ਵਾਲੇ ਸਵੇਰੇ ਅਤੇ ਸ਼ਾਮ ਲੋਕਾਂ ਤੱਕ ਦੁੱਧ ਬਿਨ•ਾ ਕਿਸੇ ਰੋਕ-ਟੋਕ ਪਹੁੰਚਾ ਸਕਦੇ ਹਨ। ਲੋਕਾਂ ਤੱਕ ਦੁੱਧ ਦੀ ਨਿਰੰਤਰ ਸਪਲਾਈ ਲਈ ਵੇਰਕਾ ਮਿਲਕ ਪਲਾਂਟ ਪ੍ਰਬੰਧਕਾਂ ਨੂੰ ਵੀ ਬਕਾਇਦਾ ਹਦਾਇਤ ਕਰ ਦਿੱਤੀ ਗਈ ਹੈ।
ਉਨ•ਾਂ ਦੱਸਿਆ ਕਿ ਵੱਖ-ਵੱਖ ਤਰ•ਾਂ ਦੀਆਂ ਪ੍ਰਵਾਨਗੀਆਂ ਜਾਰੀ ਕਰਨ ਲਈ ਨਗਰ ਨਿਗਮ ਲੁਧਿਆਣਾ ਨੇ ਵਾਰਡ ਪੱਧਰ ‘ਤੇ 95 ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜੋ ਵਾਰਡ ਪੱਧਰ ‘ਤੇ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਜਾਰੀ ਕਰ ਰਹੀਆਂ ਹਨ। ਇਸ ਤਰ•ਾਂ ਸਬ ਡਵੀਜ਼ਨਾਂ ਦੇ ਐੱਸ. ਡੀ. ਐÎੱਮ. ਵੀ ਪ੍ਰਵਾਨਗੀਆਂ ਜਾਰੀ ਕਰਨ ਲਈ ਸਮਰੱਥ ਬਣਾਏ ਗਏ ਹਨ।
ਸ੍ਰੀ ਅਗਰਵਾਲ ਨੇ ਕਿਹਾ ਕਿ ਲੋਕਾਂ ਨੂੰ ਦੁਕਾਨਾਂ ‘ਤੇ ਖੁਦ ਜਾਣ ਦੀ ਲੋੜ ਨਹੀਂ ਪਵੇਗੀ। ਇਸ ਬਾਬਤ ਸਪਲਾਇਰ ਨੂੰ ਜ਼ਿਲ•ਾ ਪ੍ਰਸਾਸ਼ਨ ਦੀ ਈਮੇਲ curfewpermission0gmail.
ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਦੀਆਂ ਗੱਡੀਆਂ, ਦੁੱਧ ਵਾਲੀਆਂ ਗੱਡੀਆਂ, ਫੂਡ ਗਰੇਨ ਦੇ ਵਾਹਨ, ਸਬਜ਼ੀਆਂ ਦੀਆਂ ਗੱਡੀਆਂ, ਬ੍ਰੈੱਡ ਆਦਿ ਦੇ ਵਾਹਨ, ਐੱਲ. ਪੀ. ਜੀ. ਗੈਸ/ਪੈਟਰੋਲ/ਡੀਜ਼ਲ ਦੀ ਸਪਲਾਈ ਵਾਲੀਆਂ ਗੱਡੀਆਂ, ਪਸ਼ੂਆਂ ਦੇ ਚਾਰੇ ਵਾਲੀਆਂ ਗੱਡੀਆਂ ਨੂੰ ਚੱਲਣ ਦੀ ਖੁੱਲ• ਦਿੱਤੀ ਗਈ ਹੈ ਪਰ ਇਹ ਗੱਡੀਆਂ ਵਿੱਚ ਤਿੰਨ ਤੋਂ ਜਿਆਦਾ ਵਿਅਕਤੀ ਸਵਾਰ ਨਹੀਂ ਹੋ ਸਕਦੇ। ਹਰੇਕ ਗੱਡੀ ਵਿੱਚ ਸੈਨੇਟਾਈਜ਼ਰ ਹੋਣਾ ਅਤੇ ਹਰੇਕ ਸਵਾਰ ਦੇ ਮੂੰਹ ‘ਤੇ ਮਾਸਕ ਹੋਣਾ ਲਾਜ਼ਮੀ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਡਾਕਟਰ, ਹਸਪਤਾਲਾਂ ਦਾ ਹੋਰ ਸਟਾਫ਼, ਏ. ਟੀ. ਐੱਮ ਅਤੇ ਬੈਂਕ ਸਟਾਫ਼, ਨਿੱਜੀ ਸੁਰੱਖਿਆ ਗਾਰਡ ਵਰਦੀ ਵਿੱਚ, ਮੈਡੀਕਲ ਐਮਰਜੈਂਸੀ ਵਾਲੇ ਮਰੀਜ਼, ਪੀ. ਐੱਸ. ਪੀ. ਸੀ. ਐੱਲ., ਪੀ. ਐੱਸ. ਟੀ. ਸੀ. ਐੱਲ., ਭਾਰਤੀ ਸੰਚਾਰ ਨਿਗਮ ਲਿਮਿਟਡ, ਨਗਰ ਨਿਗਮ ਦੇ ਸੈਨੀਟੇਸ਼ਨ ਵਰਕਰ ਅਤੇ ਵੇਰਕਾ ਦੇ ਸਟਾਫ਼ ਨੂੰ ਆਪਣੇ ਕੰਮਾਂ ਧੰਦਿਆਂ ‘ਤੇ ਜਾਣ ਆਦਿ ਦੀ ਖੁੱਲ• ਦਿੱਤੀ ਗਈ ਹੈ। ਪਰ ਇਨ•ਾਂ ਕੋਲ ਡਿਊਟੀ ਦੇ ਜਾਣ ਅਤੇ ਆਉਣ ਦੌਰਾਨ ਆਪਣਾ ਵਿਭਾਗੀ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਹੈ। ਇਹ ਅਧਿਕਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਨੂੰ ਫੈਲਣ ਤੋਂ ਰੋਕਣ ਲਈ ਜਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ।
ਪੈਟਰੋਲ ਪੰਪ (ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ) ਖੁੱਲੇ• ਰਹਿਣਗੇ, ਅਖ਼ਬਾਰਾਂ ਦੇ ਹਾਕਰ (ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ) ਅਖ਼ਬਾਰ ਵੰਡ ਸਕਣਗੇ, ਐੱਲ. ਪੀ. ਜੀ. ਗੈਸ ਦੀ ਸਪਲਾਈ (ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ) ਹੋ ਸਕੇਗੀ, ਮਿਲਕ ਪਲਾਂਟ ਚੱਲ ਸਕਣਗੇ। ਉਨ•ਾਂ ਦੱਸਿਆ ਕਿ ਦੁੱਧ ਵਾਲੇ ਅਤੇ ਦੁੱਧ ਦੀਆਂ ਗੱਡੀਆਂ (ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ) ਚੱਲ ਸਕਣਗੇ। ਰੇਹੜੀ, ਗੱਡੇ, ਵਾਹਨਾਂ ਰਾਹੀਂ ਸਬਜ਼ੀਆਂ ਅਤੇ ਫ਼ਲ•ਾਂ ਦੀ ਸਪਲਾਈ (ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ) ਹੋ ਸਕੇਗੀ। ਦਵਾਈਆਂ ਦੀ ਸਪਲਾਈ (ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ) ਹੋ ਸਕੇਗੀ। ਲੋੜੀਂਦੀਆਂ ਵਸਤਾਂ ਤਿਆਰ ਕਰਨ ਵਾਲੀਆਂ ਫੈਕਟਰੀਆਂ ਚੱਲ ਸਕਣਗੀਆਂ। ਮੀਡੀਆ ਕਰਮੀ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਕਰਫਿਊ ਪਾਸ ਨਾਲ ਕਵਰੇਜ ਕਰ ਸਕਣਗੇ।
ਘਰ-ਘਰ ਡਲਿਵਰੀ ਕਰਨ ਵਾਲਿਆਂ ਨੂੰ ਸਬਜ਼ੀਆਂ ਅਤੇ ਫ਼ਲਾਂ ਅਤੇ ਮੰਡੀਆਂ ਵਿੱਚ ਥੋਕ ਵਿਕਰੀ ਸਵੇਰੇ 3 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ) ਹੋ ਸਕੇਗੀ। ਹੋਲ ਸੇਲ ਕਰਿਆਨਾ ਸਟੋਰ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਆਨਲਾਈਨ ਆਰਡਰ ਲੈ ਕੇ ਸਪਲਾਈ ਦੇ ਸਕਣਗੇ। ਆਟਾ ਚੱੱਕੀਆਂ ਅਤੇ ਬਰੈੱਡ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਖੁੱਲ• ਰਹੇਗੀ। ਇਨ•ਾਂ ਸੇਵਾਵਾਂ ਲਈ ਉਕਤ ਪ੍ਰਵਾਨਗੀ ਦੀ ਲੋੜ ਰਹੇਗੀ ਜਦੋਂ ਤੱਕ ਪ੍ਰਵਾਨਗੀ ਨਹੀਂ ਮਿਲਦੀ ਇਹ ਬਿਨ•ਾ ਪਾਸ ਵੀ ਸੇਵਾਵਾਂ ਦੇ ਸਕਣਗੇ।
ਉਕਤ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਜਾਂ ਅਦਾਰੇ ਨੂੰ ਬਾਹਰ ਨਿਕਲਣ ਜਾਂ ਕੰਮ ਕਰਨ ਲਈ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਲੁਧਿਆਣਾ, ਖੰਨਾ ਅਤੇ ਲੁਧਿਆਣਾ (ਦਿਹਾਤੀ) ਦੇ ਜ਼ਿਲ•ਾ ਪੁਲਿਸ ਮੁੱਖੀਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੋਕਾਂ ਨੂੰ ਇਸ ਕਰਫਿਊ ਵਿੱਚ ਸਹਿਯੋਗ ਦੀ ਮੰਗ ਕਰਦਿਆਂ ਭਰੋਸਾ ਦਿੱਤਾ ਹੈ ਕਿ ਜ਼ਰੂਰੀ ਵਸਤਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
—————————————————–ਲੁਧਿਆਣਾ ਵਿੱਚ ਇੱਕ ਮਾਮਲਾ ਪਾਜ਼ੀਟਿਵ ਪਾਇਆ —————————————
ਜ਼ਿਲ•ਾ ਲੁਧਿਆਣਾ ਵਿੱਚ ਇਸ ਬਿਮਾਰੀ ਤੋਂ ਪੀੜਤ ਇਕ ਔਰਤ ਦਾ ਨਮੂਨਾ ਪਾਜ਼ੀਟਿਵ ਪਾਇਆ ਗਿਆ ਹੈ। ਜ਼ਿਲ•ੇ ਵਿੱਚ ਹੁਣ ਤੱਕ 45 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 43 ਨੈਗੇਟਿਵ, 1 ਪਾਜ਼ੀਟਿਵ ਪਾਏ ਗਏ ਹਨ, ਜਦਕਿ ਇੱਕ ਦੀ ਰਿਪੋਰਟ ਆਉਣੀ ਬਾਕੀ ਹੈ———————————————–