ਲੁਧਿਆਣਾ ਦੇ DMC ਚ ਕਰੋਨਾ ਬਲਾਸਟ – 41 ਨਰਸਿੰਗ ਸਟੂਡੈਂਟ ਪੋਜ਼ੀਟਿਵ ਆਏ, ਪਰ ਕਿਸੇ ਦੇ ਵੀ ਕੋਈ ਲੱਛਣ ਨਹੀਂ
ਲੁਧਿਆਣਾ, 4 ਜਨਵਰੀ
ਪੰਜਾਬ ਦੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਵਿੱਚ ਮੰਗਲਵਾਰ ਨੂੰ ਕੋਰੋਨਾ ਧਮਾਕਾ ਹੋਇਆ। ਇੱਥੇ ਬੀਐਸਸੀ ਨਰਸਿੰਗ ਦੇ 41 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕਾਲਜ ਪ੍ਰਬੰਧਕਾਂ ਵੱਲੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਰੂਟੀਨ ਚੈਕਅੱਪ ਕੀਤਾ ਗਿਆ। ਜਿਸ ਤੋਂ ਬਾਅਦ ਇਹ ਸਾਰੇ ਕੋਰੋਨਾ ਸੰਕਰਮਿਤ ਪਾਏ ਗਏ ਹਨ।
ਕਾਲਜ ਮੈਨੇਜਮੈਂਟ ਅਨੁਸਾਰ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਨਹੀਂ ਹਨ ਪਰ ਫਿਰ ਵੀ ਸਾਰਿਆਂ ਨੂੰ ਹੋਸਟਲ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਸਾਵਧਾਨੀ ਦੇ ਤੌਰ ‘ਤੇ ਹਰ ਕਿਸੇ ਦਾ ਰੂਟੀਨ ਚੈਕਅੱਪ ਕੀਤਾ ਜਾ ਰਿਹਾ ਹੈ। ਇਹ ਕਾਲਜ ਮਲਿਕਪੁਰ ਵਿੱਚ ਹੈ ਅਤੇ ਇਹ ਸਾਰੇ ਵਿਦਿਆਰਥੀ ਬੀਐਸਸੀ ਪਹਿਲੇ ਸਾਲ ਦੇ ਵਿਦਿਆਰਥੀ ਹਨ। ਉਹਨਾਂ ਦਾ ਮਰੀਜ਼ਾਂ ਨਾਲ ਕੋਈ ਸੰਪਰਕ ਨਹੀਂ ਸੀ।