ਲੁਧਿਆਣਾ ਵਿੱਚ ਕਰਫਿਊ — ਸਵੇਰੇ 6 ਤੋਂ 9 ਵਜੇ ਤੱਕ ਖੁੱਲ੍ਹ ਵਾਪਸ -ਸੁਰੱਖਿਆ ਗਾਰਡ ,ਬੈੰਕ ,ਦੁੱਧ ਡੇਅਰੀਆਂ,ਦਵਾਈਆਂ ਦੀਆਂ ਦੁਕਾਨਾਂ ,ਪਟਰੋਲ ਪੰਪਾਂ ਬਾਰੇ ਪੜ੍ਹੋ ਹਦਾਇਤਾਂ
-ਖੁੱਲ• ਦੌਰਾਨ ਵੀ ਇੱਕ ਦੂਜੇ ਤੋਂ ਇੱਕ ਮੀਟਰ ਦਾ ਫਾਸਲਾ ਬਣਾ ਕੇ ਰੱਖਣ ਦੀ ਹਦਾਇਤ
-ਵਾਹਨਾਂ ਦੀ ਆਵਾਜਾਈ ਅਤੇ ਹੋਰ ਸਹੂਲਤ ਲਈ ਵਟਸਐਪ ਰਾਹੀਂ ਲੈਣੀ ਪਵੇਗੀ ਵਿਸ਼ੇਸ਼ ਇਜਾਜ਼ਤ
-ਉਲੰਘਣਾ ਕਰਨ ਵਾਲਿਆਂ ‘ਤੇ ਹੋਣਗੇ ਪਰਚੇ ਦਰਜ
ਲੁਧਿਆਣਾ, 23 ਮਾਰਚ ( (ਨਿਊਜ਼ ਪੰਜਾਬ )) ਲੁਧਿਆਣਾ ਵਿੱਚ ਕਰਫਿਊ ਦੀ ਸਥਿਤੀ ਦੌਰਾਨ ਲੋਕਾਂ ਨੂੰ ਉਨ•ਾਂ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਸਵੇਰੇ 6 ਵਜੇ ਤੋਂ 9 ਵਜੇ (ਤਿੰਨ ਘੰਟੇ) ਖੁੱਲ• ਦੇਣ ਦਾ ਫੈਸਲਾ ਉਹ ਹੁਣ ਵਾਪਸ ਲੈ ਲਿਆ ਗਿਆ ਹੈ । ਸਥਾਨਕ ਬਚਤ ਭਵਨ ਵਿਖੇ ਹੋਈ ਮੀਟਿੰਗ ਵਿੱਚ ਇਸ ਤੋਂ ਇਲਾਵਾ ਕੁਝ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਬਾਰੇ ਵੀ ਫੈਸਲੇ ਲਏ ਗਏ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਦੱਸਿਆ ਕਿਬੁੱਧਵਾਰ 25 ਮਾਰਚ ਤੋਂ ਆਮ ਲੋਕ ਸਵੇਰੇ 6 ਵਜੇ ਤੋਂ 9 ਵਜੇ (ਤਿੰਨ ਘੰਟੇ) ਦੌਰਾਨ ਆਪਣੇ ਜੀਵਨ ਨੂੰ ਚਲਾਉਣ ਲਈ ਜ਼ਰੂਰੀ ਖਰੀਦੋ ਫਰੋਖ਼ਤ ਕਰ ਸਕਣਗੇ। ਜਿਹੜੇ ਦੁਕਾਨਦਾਰਾਂ ਕੋਲ ਸਮਰੱਥ ਅਥਾਰਟੀ ਤੋਂ ਲਾਇਸੰਸ ਹੋਵੇਗਾ, ਉਹੀ ਆਪਣੀਆਂ ਦੁਕਾਨਾਂ ਜਾਂ ਅਦਾਰੇ ਖੋਲ• ਸਕਣਗੇ। ਮੈਡੀਕਲ ਅਤੇ ਵੈਟਰਨਰੀ ਸਹੂਲਤਾਂ 24 ਘੰਟੇ ਜਾਰੀ ਰਹਿਣਗੀਆਂ। ਹਸਪਤਾਲਾਂ ਦੇ ਵਿੱਚ ਜਾਂ 100 ਮੀਟਰ ਦੇ ਦਾਇਰੇ ਵਿੱਚ ਚੱਲਦੇ ਮੈਡੀਕਲ ਸਟੋਰ ਖੁੱਲ•ੇ ਰਹਿਣਗੇ, ਪੈਟਰੋਲ ਪੰਪ, ਘਰੇਲੂ ਰਸੋਈ ਗੈਸ ਅਤੇ ਡਾਕ ਸੇਵਾ ਵੀ ਚਾਲੂ ਰ ਹੇਗੀ। ਜੂਸ ਅਤੇ ਹੋਰ ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਬਿਲਕੁਲ ਬੰਦ ਰਹਿਣਗੀਆਂ।
ਇਸ ਤੋਂ ਇਲਾਵਾ ਜੇਕਰ ਕਿਸੇ ਵੀ ਵਿਅਕਤੀ ਨੇ ਕੋਈ ਵਿਸ਼ੇਸ਼ ਸਹੂਲਤ ਆਦਿ ਲੈਣੀ ਹੈ ਤਾਂ ਉਸਨੂੰ ਵਟਸਐਪ ‘ਤੇ ਬਕਾਇਦਾ ਇਜਾਜ਼ਤ ਲੈਣੀ ਪਵੇਗੀ। ਐਮਰਜੈਂਸੀ ਹਾਲਾਤ ਵਿੱਚ ਸਰਕਾਰੀ ਡਿਊਟੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਪਾਸ ਜਾਰੀ ਕੀਤੇ ਜਾ ਰਹੇ ਹਨ। ਉਨ•ਾਂ ਨੂੰ ਡਿਊਟੀ ਕਰਨ ਦੀ ਖੁੱਲ• ਰਹੇਗੀ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ (ਮੀਡੀਆ) ਨੂੰ ਕਵਰੇਜ ਕਰਨ ਦੀ ਖੁੱਲ• ਰਹੇਗੀ।
ਸ੍ਰੀ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਰਫਿਊ ਦੀ ਸਥਿਤੀ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਣ ਲਈ ਹਰ ਜ਼ਰੂਰੀ ਕਦਮ ਉਠਾਏ ਜਾਣ। ਲੋੜ ਪੈਣ ‘ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।