ਸਾਰੀਆਂ ਦੁਕਾਨਾਂ, ਵਪਾਰਕ ਅਦਾਰੇ, ਦਫਤਰ, ਫੈਕਟਰੀਆਂ, ਵਰਕਸ਼ਾਪਾਂ ਆਦਿ ਬੰਦ ਰਹਿਣਗੇ-ਡਿਪਟੀ ਕਮਿਸ਼ਨਰ
ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-
ਹੁਣ ਤੱਕ ਲੁਧਿਆਣਾ ਵਿੱਚ ਕੋਈ ਵੀ ਸ਼ੱਕੀ ਮਰੀਜ਼ ਨਹੀਂ-ਡਿਪਟੀ ਕਮਿਸ਼ਨਰ
– ਹਸਪਤਾਲਾਂ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੋਂ ਆਉਣ ਜਾਣ ਲਈ ਆਵਾਜਾਈ ਨੂੰ ਖੁੱਲ• ਰਹੇਗੀ
– ‘ਜਨਤਾ ਕਰਫਿਊ’ ਨੂੰ ਸਹਿਯੋਗ ਦੇਣ ਲਈ ਧੰਨਵਾਦਲੁਧਿਆਣਾ, 22 ਮਾਰਚ ( News Punjab )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਤੋਂ ਪੀੜਤ ਕੋਈ ਵੀ ਹਾਂ ਪੱਖੀ ਕੇਸ ਨਹੀਂ ਹੈ। ਉਨ•ਾਂ ਕਿਹਾ ਕਿ ਟੈਸਟ ਲਈ ਭੇਜੇ ਗਏ ਸਾਰੇ ਨਮੂਨੇ ਨਕਾਰਾਤਮਕ ਸਾਹਮਣੇ ਆਏ ਹਨ।ਉਨ•ਾਂ ਜ਼ਿਲ•ਾ ਲੁਧਿਆਣਾ ਦੇ ਵਸਨੀਕਾਂ ਦਾ ‘ਜਨਤਾ ਕਰਫਿਊ’ ਸੱਦੇ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਆਮ ਆਦਮੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਸ਼ਾਮ ਨੂੰ ਆਪਣੇ ਦਫਤਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ, ਏ ਡੀ ਸੀ (ਵਿਕਾਸ) ਸ੍ਰੀਮਤੀ ਅੰਮ੍ਰਿਤ ਸਿੰਘ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ, ਏ ਡੀ ਸੀ (ਜਨਰਲ) ਸ੍ਰੀ ਇਕਬਾਲ ਸਿੰਘ ਸੰਧੂ, ਏ. ਡੀ. ਸੀ. (ਜਗਰਾਉਂ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਏ. ਡੀ. ਸੀ. (ਖੰਨਾ) ਸ੍ਰੀ ਜਸਪਾਲ ਸਿੰਘ ਗਿੱਲ, ਏ. ਡੀ. ਸੀ.ਪੀ. ਸ੍ਰੀ ਦੀਪਕ ਪਾਰੀਕ, ਸਾਰੇ ਐਸ.ਡੀ.ਐਮਜ਼, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ, ਡੀ.ਐਫ.ਐੱਸ.ਸੀਜ਼, ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰ. ਪੁਨੀਤਪਾਲ ਸਿੰਘ ਗਿੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਸ ਬਿਮਾਰੀ ਦੇ ਫੈਲਣ ਤੋਂ ਰੋਕਣ ਲਈ ਜ਼ਰੂਰੀ ਹਦਾਇਤਾਂ ਆਦਿ ਜਾਰੀ ਕੀਤੀਆਂ ਹੋਈਆਂ ਹਨ। ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਨ•ਾਂ ਹਦਾਇਤਾਂ ਨੂੰ ਲਾਗੂ ਕਰਾਉਣ ਅਤੇ ਜ਼ਿਲ•ਾ ਲੁਧਿਆਣਾ ਦੇ ਲੋਕਾਂ ਨੂੰ ਇਸ ਦੀ ਲਪੇਟ ਵਿੱਚ ਆਉਣ ਤੋਂ ਬਚਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ। ਉਨ੍ਵਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ ‘ਤੇ ਜ਼ਿਲ•ਾ ਲੁਧਿਆਣਾ ਵਿੱਚ ਵੀ 31 ਮਾਰਚ, 2020 ਤੱਕ ਪੂਰਨ ਤੌਰ ‘ਤੇ ਲਾਕਡਾਊਨ ਰੱਖਿਆ ਜਾਵੇਗਾ।
ਉਨ•ਾਂ ਦੱਸਿਆ ਕਿ ਇਸ ਦੌਰਾਨ ਸਾਰੀਆਂ ਦੁਕਾਨਾਂ, ਵਪਾਰਕ ਅਦਾਰੇ, ਦਫਤਰ, ਫੈਕਟਰੀਆਂ, ਵਰਕਸ਼ਾਪਾਂ, ਗੋਦਾਮਾਂ ਆਦਿ ਬੰਦ ਰਹਿਣਗੇ। ਜਨਤਕ ਆਵਾਜਾਈ ਸੇਵਾਵਾਂ ਬੰਦ ਰਹਿਣਗੀਆਂ। ਹਸਪਤਾਲਾਂ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੋਂ ਆਉਣ ਜਾਣ ਲਈ ਆਵਾਜਾਈ ਨੂੰ ਖੁੱਲ• ਰਹੇਗੀ। ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਵੱਲੋਂ ਚਲਾਏ ਗਏ ਵਿਸ਼ੇਸ਼ ਰੂਟਾਂ ‘ਤੇ ਵੀ ਆਵਾਜਾਈ ਹੋ ਸਕੇਗੀ। ਵਿਦੇਸ਼ ਤੋਂ 6 ਮਾਰਚ ਨੂੰ ਜਾਂ ਬਾਅਦ ਵਿੱਚ ਭਾਰਤ ਆਉਣ ਵਾਲੇ ਅਤੇ ਉਨ•ਾਂ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਜ਼ਿਲ•ਾ ਪ੍ਰਸਾਸ਼ਨ ਨੂੰ (ਸੰਪਰਕ ਨੰਬਰ 104, 112, 01612444193) ਸੂਚਨਾ ਦੇਣੀ ਅਤੇ ਆਪਣੇ ਆਪ ਨੂੰ ‘ਘਰ ਵਿੱਚ ਇਕੱਲਵਾਸ’ ਲਈ ਰਜਿਸਟਰੇਸ਼ਨ ਕਰਾਉਣੀ ਲਾਜ਼ਮੀ ਹੈ। ਅਜਿਹੇ ਵਿਅਕਤੀ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ‘ਤੇ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ•ਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਲੋਕ ਆਪਣੇ ਘਰਾਂ ਵਿੱਚ ਹੀ ਰਹਿਣਗੇ। ਘਰ ਤੋਂ ਬਾਹਰ ਸਿਰਫ਼ ਜ਼ਰੂਰੀ ਚੀਜ਼ਾਂ ਵਸਤਾਂ ਲੈਣ ਲਈ ਹੀ ਜਾ ਸਕਣਗੇ। ਬਾਹਰ ਹੋਣ ਦੌਰਾਨ ਆਮ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਪਵੇਗੀ ਅਤੇ ਕਿਸੇ ਵੀ ਜਗ•ਾਂ ‘ਤੇ 10 ਤੋਂ ਵਧੇਰੇ ਵਿਅਕਤੀਆਂ ਦੇ ਇਕੱਤਰ ਹੋਣ ‘ਤੇ ਪਾਬੰਦੀ ਰਹੇਗੀ।
ਹਾਲਾਂਕਿ, ਇਹ ਪਾਬੰਦੀਆਂ 21 ਮਾਰਚ, 2020 ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਹੁਕਮ ਅਨੁਸਾਰ ਪ੍ਰਭਾਸ਼ਿਤ ਸਾਰੀਆਂ ਜ਼ਰੂਰੀ ਵਸਤਾਂ ਅਤੇ ਸੇਵਾਵਾਂ ‘ਤੇ ਲਾਗੂ ਨਹੀਂ ਹੋਣਗੀਆਂ, ਜੋ ਕਿ ਇਨ•ਾਂ ਵਸਤਾਂ ਦੇ ਉਤਪਾਦ, ਸਪਲਾਈ ਅਤੇ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਂਦੀਆਂ ਹਨ। ਹੰਗਾਮੀ ਸਥਿਤੀ ਵਿੱਚ ਕੰਮ ਕਰਦੇ ਜਨਤਕ ਦਫ਼ਤਰ, ਜਿਵੇਂਕਿ ਡਿਪਟੀ ਕਮਿਸ਼ਨਰ ਦਫ਼ਤਰ, ਐੱਸ. ਡੀ. ਐੱਮ. ਦਫ਼ਤਰ, ਤਹਿਸੀਲ ਦਫ਼ਤਰ, ਪੁਲਿਸ, ਸਿਹਤ, ਸਥਾਨਕ ਸਰਕਾਰਾਂ, ਫਾਇਰ, ਡਿਫੈਂਸ ਸੇਵਾਵਾਂ, ਕੇਂਦਰੀ ਪੁਲਿਸ ਅਤੇ ਪੈਰਾਮਿਲਟਰੀ ਸੰਸਥਾਵਾਂ (ਐੱਨ. ਡੀ. ਆਰ. ਐੱਫ., ਰੇਲਵੇ ਅਤੇ ਹਵਾਈ ਸੇਵਾਵਾਂ) ਆਦਿ ਨੂੰ ਲਾਕਡਾਊਨ ਤੋਂ ਛੋਟ ਰਹੇਗੀ। ਉਕਤ ਦਫ਼ਤਰ ਪੰਜਾਬ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ। ਜੀਵਨ ਲਈ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਵਾਹਨ ਵੀ ਸੜਕਾਂ ‘ਤੇ ਚੱਲ ਸਕਣਗੇ।
ਲੋਡਿੰਗ / ਅਨਲੋਡਿੰਗ ਕਰਨ ਵਾਲੇ ਡਰਾਈਵਰ ਅਤੇ ਕਰਮਚਾਰੀ ਜ਼ਰੂਰੀ ਸਾਵਧਾਨੀਆਂ ਵਰਤੀਆਂ ਯਕੀਨੀ ਬਣਾਉਣਗੇ। ਬਿਜਲੀ, ਜਲ ਅਤੇ ਮਿਊਸੀਪਲ ਸੇਵਾਵਾਂ, ਬੈਂਕਾਂ ਅਤੇ ਏਟੀਐਮ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਸਮੇਤ ਸੋਸ਼ਲ ਮੀਡੀਆ, ਦੂਰ ਸੰਚਾਰ, ਇੰਟਰਨੈਟ ਅਤੇ ਕੇਬਲ ਆਪਰੇਟਰਾਂ ਅਤੇ ਉਹਨਾਂ ਦੁਆਰਾ ਨਿਯੁਕਤ ਵਿਅਕਤੀ, ਜ਼ਰੂਰੀ ਆਈਟੀ ਸੇਵਾਵਾਂ ਅਤੇ ਇੰਟਰਨੈਟ ਸੇਵਾਵਾਂ, ਡਾਕ ਸੇਵਾਵਾਂ, ਈ-ਕਾਮਰਸ ਅਤੇ ਇਸਦੀ ਹੋਮ ਡਲਿਵਰੀ, ਭੋਜਨ ਦੀਆਂ ਦੁਕਾਨਾਂ, ਕਰਿਆਨੇ, ਦੁੱਧ, ਬਰੈੱਡ, ਫਲ, ਸਬਜ਼ੀਆਂ, ਅੰਡੇ, ਮੀਟ, ਮੱਛੀ ਆਦਿ (ਵਿਭਾਗੀ ਸਟੋਰਾਂ ਅਤੇ ਸੁਪਰਮਾਰਕੀਟਾਂ ਸਮੇਤ), ਪੀਣ ਵਾਲੀਆਂ ਚੀਜ਼ਾਂ ਦੀ ਸਪਲਾਈ, ਰਾਸ਼ਨ ਡੀਪੂ, ਰੈਸਟੋਰੈਂਟ/ਖਾਣ ਪੀਣ ਵਾਲੀਆਂ ਚੀਜ਼ਾਂ ਕੇਵਲ ਘਰ ਲਿਜਾਣ ਲਈ (ਕਿਸੇ ਨੂੰ ਵੀ ਅੰਦਰ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ), ਹਸਪਤਾਲ, ਮੈਡੀਕਲ ਸਟੋਰ, ਆਪਟੀਕਲ ਸਟੋਰ ਅਤੇ ਦਵਾਈਆਂ ਤਿਆਰ ਕਰਨ ਵਾਲੀਆਂ ਫਾਰਮੇਸੀਆਂ, ਬਲਕ ਡਰੱਗਜ਼, ਐਗਰੋ ਕੈਮੀਕਲ, ਪੈਟਰੋਲ ਪੰਪ, ਐਲ.ਪੀ.ਜੀ. ਗੈਸ, ਤੇਲ ਏਜੰਸੀਆਂ ਦੀਆਂ ਇਕਾਈਆਂ, ਉਨ•ਾਂ ਦੇ ਗੋਦਾਮ ਆਦਿ, ਬੀਮਾ ਕੰਪਨੀਆਂ, ਜ਼ਿਲ•ਾ ਪ੍ਰਸ਼ਾਸਨ ਦੁਆਰਾ ਨਿਰਧਾਰਤ ਕੀਤੀ ਕੋਈ ਵੀ ‘ਕੁਏਰਿਨਟਾਈਨ’ ਸਹੂਲਤ ਇਮਾਰਤਾਂ ਖੁੱਲ•ੀਆਂ ਰਹਿਣਗੀਆਂ। ਇਨ•ਾਂ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹਦਾਇਤਾਂ ਦੀ ਜ਼ਰੂਰੀ ਤੌਰ ‘ਤੇ ਪਾਲਣਾ ਯਕੀਨੀ ਬਣਾਉਣਗੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਉਕਤ ਅਦਾਰਿਆਂ ਨੂੰ ਆਪਣਾ ਕੰਮ ਚਾਲੂ ਰੱਖਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੀ ਈਮੇਲ dc.ldh0punjab.gov.in ‘ਤੇ ਪ੍ਰਮਿਸ਼ਨ ਲੈਣ ਲਈ ਅਪਲਾਈ ਕਰਨਾ ਪਵੇਗਾ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਪਵੇਗੀ। ਇਨ•ਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ•ਾਂ ਹੁਕਮਾਂ ਨੂੰ ਲਾਗੂ ਕਰਾਉਣ ਦੀ ਜਿੰਮੇਵਾਰੀ ਸਮੂਹ ਮੈਜਿਸਟ੍ਰੇਟਾਂ, ਐੱਸ. ਐੱਚ. ਓਜ਼, ਈ. ਓਜ਼, ਏ. ਸੀ. ਏ. ਗਲਾਡਾ, ਕਮਿਸ਼ਨਰ ਨਗਰ ਨਿਗਮ ਅਤੇ ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੀ ਹੋਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਵੀ ਮਿਤੀ 23 ਮਾਰਚ, 2020 ਤੋਂ ਸ਼ੁਰੂ ਕੀਤੀ ਜਾਵੇਗੀ।
—————————————————————————————————————————–
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਬਿਮਾਰੀ ਦੇ ਚੱਲਦਿਆਂ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਲੱਗੇ ਹੋਏ ਹਨ। ਕਿਤੇ ਇਨ•ਾਂ ਨੂੰ ਬਿਮਾਰੀ ਕਾਰਨ ਪ੍ਰਭਾਵਿਤ ਨਾ ਹੋਣਾ ਪੈ ਜਾਵੇ, ਇਸ ਲਈ ਵਿਸ਼ੇਸ਼ ਪੋਸ਼ਾਕ ਤਿਆਰ ਕਰਵਾਈ ਗਈ ਹੈ। ਸਾਰੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਡਿਊਟੀ ਦੌਰਾਨ ਇਹ ਵਰਦੀ ਪਾਉਣੀ ਯਕੀਨੀ ਬਣਾਉਣਗੇ।
———————————————————————————————————————————