ਪੰਜਾਬ 31 ਮਾਰਚ ਤਕ ਬੰਦ-ਪੰਜਾਬ ਸਰਕਾਰ ਨੇ ਕੀਤਾ ਐਲਾਨ – ਮਾਰੂ ਫਲੂ ਤੋਂ ਬਚਾਉਣ ਲਈ ਹੋਇਆ ਜਰੂਰੀ
ਪੰਜਾਬ ਅਤੇ ਰਾਜਿਸਥਾਨ ਤੋਂ ਬਾਅਦ ਉਤਰਾਖੰਡ ਰਾਜ ਨੇ ਵੀ 31 ਮਾਰਚ ਤੱਕ ਲਾਕ -ਡਾਊਨ ਰੱਖਣ ਦਾ ਐਲਾਨ ਕੀਤਾ ਹੈ |
———————————–
ਚੰਡੀਗੜ੍ਹ , 22 ਮਾਰਚ (ਨਿਊਜ਼ ਪੰਜਾਬ ) ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 14 ਮਰੀਜ਼ਾਂ ਦੀ ਰਿਪੋਰਟ ਆਉਣ ਤੋਂ ਬਾਅਦ ਮੁੱਖ ਮੰਤਰੀ ਵਲੋਂ 31 ਮਾਰਚ ਤਕ ਪੰਜਾਬ ਮੁਕੱਮਲ ਬੰਦ ਰੱਖਣ ਦਾ ਸਖਤ ਫੈਂਸਲਾ ਲਿਆ ਹੈ | ਸਿਹਤ ਸਲਾਹਕਾਰਾ ਨੇ ਮਜੂਦਾ ਹਲਾਤਾਂ ਨੂੰ ਵੇਖਦਿਆਂ ਉਕਤ ਨਿਰਣਾ ਹੀ ਲੋਕਾਂ ਦੀਆ ਜਿੰਦਗੀਆਂ ਬਚਾਉਣ ਦਾ ਇਕੋ – ਇੱਕ ਰਸਤਾ ਦਸਿਆ ਹੈ | ਸਰਕਾਰ ਵਲੋਂ ਇਸ ਫੈਂਸਲੇ ਦਾ ਵਿਸਥਾਰ ਵਿੱਚ ਆਦੇਸ਼ ਦਿਤੇ ਹਨ | ਲਾਕ – ਡਾਊਨ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ | — —- ਰਾਜਿਸਥਾਨ ਸਰਕਾਰ ਨੇ ਵੀ 31 ਮਾਰਚ ਤਕ ਜਰੂਰੀ ਸੇਵਾਵਾਂ ਨੂੰ ਛੱਡ ਲਾਕ – ਡਾਊਨ ਰੱਖਣ ਦਾ ਐਲਾਨ ਕੀਤਾ ਹੈ |
—————– ਪੰਜਾਬ ਅਤੇ ਰਾਜਿਸਥਾਨ ਤੋਂ ਬਾਅਦ ਉਤਰਾਖੰਡ ਰਾਜ ਨੇ 31 ਮਾਰਚ ਤੱਕ ਲਾਕ -ਡਾਊਨ ਰੱਖਣ ਦਾ ਐਲਾਨ ਕੀਤਾ ਹੈ |