ਗੁਰਦਾਸ ਮਾਨ ਵੱਲੋਂ ਨਕੋਦਰ ਡੇਰੇ ਦੇ ਸਾਈ ਨੂੰ ਗੁਰੂ ਅਮਰ ਦਾਸ ਜੀ ਦਾ ਵੰਸ਼ਜ ਦੱਸਣ ਦਾ ਮਾਮਲਾ ਤੁੱਲ ਫੜਨ ਤੋਂ ਬਾਦ ਗੁਰਦਾਸ ਮਾਨ ਨੇ ਮਾਫ਼ੀ ਮੰਗੀ
ਚੰਡੀਗੜ੍ਹ, 24 ਅਗਸਤ ( ਨਵਜੋਤ ਸਿੰਘ)
ਆਪਣੇ ਬਿਆਨਾਂ ਕਾਰਣ ਵਿਵਾਦਾਂ ਚ ਰਹਿਣ ਵਾਲੇ ਗਾਇਕ ਗੁਰਦਾਸ ਮਾਨ ਵੱਲੋਂ ਬੀਤੇ ਦਿਨੀਂ ਨਕੋਦਰ ਦੇ ਇਕ ਡੇਰੇ ਦੇ ਸਾਈ ਨੂੰ ਗੁਰੂ ਅਮਰ ਦਾਸ ਜੀ ਦੀ ਵੰਸ਼ਜ ਦਸ ਕੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਗਿਆ ਸੀ।
ਇਹ ਵਿਵਾਦ ਕਾਫ਼ੀ ਵਧ ਗਿਆ, ਜਿਸ ਤੋਂ ਬਾਅਦ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸਾਂਝੀ ਕਰਕੇ ਮੁਆਫ਼ੀ ਮੰਗਣੀ ਪਈ। ਗੁਰਦਾਸ ਮਾਨ ਨੇ ਫੇਸਬੁੱਕ ‘ਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ”ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰਿਆਂ, ਮੈਂ ਕਦੇ ਵੀ ਆਪਣੇ ਗੁਰੂਆਂ ਦਾ ਅਪਮਾਨ ਕਰਨ ਬਾਰੇ ਨਹੀਂ ਸੋਚਿਆ। ਗੁਰੂ ਸਾਹਿਬਾਨ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।” ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ”ਮੇਰੇ ਵਲੋਂ ਆਖੀ ਗੱਲ ਨੇ ਜੇਕਰ ਕਿਸੇ ਦੇ ਵੀ ਦਿਲ ਨੂੰ ਦੁੱਖ ਪਹੁੰਚਾਇਆ ਹੈ ਤਾਂ ਮੈਂ ਹੱਥ ਜੋੜ ਕੇ 100-100 ਵਾਰ ਮੁਆਫ਼ੀ ਮੰਗਦਾ ਹਾਂ।”