ਕੋਰੋਨਾ ਵਾਇਰਸ — ਪੰਜਾਬ ਵਿੱਚ ਅੱਧੀ ਰਾਤ ਤੋਂ ਪਬਲਿਕ ਟਰਾਂਸਪੋਰਟ ਤੇ ਰੋਕ – ਬੱਸਾਂ , ਆਟੋ ,ਹੋਟਲ ਰੈਸਟੋਰੈਂਟ ਬੰਦ

  •               TAXIS & CYCLE RICKSHAWS WILL BE EXEMPTED FROM THE BAN

ਚੰਡੀਗੜ੍ਹ,19 ਮਾਰਚ (ਨਿਊਜ਼ ਪੰਜਾਬ ) ਦੁਨੀਆ ਦੇ 120 ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਵਾਲੇ ਕਰੋਨਾ ਵਾਇਰਸ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਸਖਤ ਕਦਮ ਚੁਕਦਿਆਂ ਦੇ 20 ਮਾਰਚ ਅੱਧੀ ਰਾਤ ਤੋਂ ਬੱਸ ਸਰਵਿਸ ਬੰਦ ਕਰਨ ਦਾ ਐਲਾਨ ਕੀਤਾ ਹੈ । ਕੌਂਸਲ ਆਫ ਮਿਨਿਸਟਰਜ਼ ਦੀ ਮੀਟਿੰਗ ਤੋਂ ਬਾਦ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰ ਨੇ ਉਕਤ ਜਾਣਕਾਰੀ ਦੇਦਿਆ ਦਸਿਆ ਕਿ ਇਹ ਕਦਮ ਵੱਧ ਰਹੇ ਖਤਰੇ ਨੂੰ ਭਾਂਪਦਿਆਂ ਚੁੱਕਿਆ ਜਾ ਰਿਹਾ ਹੈ , 20 ਮਾਰਚ ਅੱਧੀ ਰਾਤ ਤੋਂ ਹੀ ਟੈਂਪੂ ਅਤੇ ਆਟੋ ਰਿਕਸ਼ਾ ਵੀ ਨਹੀਂ ਚਲ ਸਕਣਗੇ | ਹੋਟਲ ਅਤੇ ਰੈਸਟੋਰੈਂਟ ਵੀ ਬੰਦ ਕਰ ਦਿਤੇ ਗਏ ਹਨ | ਸਕੂਲ -ਕਾਲਜ ਬੰਦ ਕਰਨ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ/ ਸੀਬੀਐਸਈ ਬੋਰਡ  ਅਤੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰਨ ਦੇ ਹੁਕਮ ਦਿੱਤੇ ਹਨ | ਸਿਵਲ ਸਕੱਤਰ ਤੇ ਮਿੰਨੀ ਸਕੱਤਰੇਤਾਂ ਤੋਂ ਇਲਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਚ ਤੈਨਾਤ ਅਮਲੇ ਦੀ ਪਬਲਿਕ ਡੀਲਿੰਗ ਵੀ ਬੰਦ ਰੱਖੀ ਜਾਵੇਗੀ | ਕੋਰੋਨਾ ਵਾਇਰਸ — ਪੰਜਾਬ ਵਿੱਚ ਅੱਧੀ ਰਾਤ ਤੋਂ ਪਬਲਿਕ ਟਰਾਂਸਪੋਰਟ ਤੇ ਰੋਕ – ਬੱਸਾਂ , ਆਟੋ ,ਹੋਟਲ ਰੈਸਟੋਰੈਂਟ ਬੰਦ   ਹੋਰ ਵੇਰਵਿਆਂ ਲਈ  ਸਰਕਾਰ ਵਲੋਂ ਜਾਰੀ ਕੀਤੇ ਜਾ ਰਹੇ ਨੋਟੀਫਿਕੇਸ਼ਨ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ | ਜੰਮੂ ਕਸ਼ਮੀਰ ਨੇ ਆਪਣੀਆਂ ਬੱਸਾਂ ਤੋਂ ਇਲਾਵਾ ਹੋਰ ਰਾਜਾ ਦੀਆ ਬੱਸਾਂ ਦੇ ਦਾਖਲੇ ਤੇ ਪਾਬੰਦੀਆਂ ਲੈ ਦਿਤੀਆਂ ਹਨ |                                                                                            ਦੁਨੀਆ ਵਿੱਚ ਤੇਜੀ ਨਾਲ ਫੈਲੇ ਇਸ ਫਲੂ ਨੇ ਹੁਣ ਤੱਕ 7500 ਤੋਂ ਵੱਧ ਜਾਨਾ ਲੈ ਲਈਆਂ ਹਨ | ਭਾਰਤ ਵਿੱਚ 3 ਮੌਤਾਂ ਹੋ ਚੁੱਕੀਆਂ ਹਨ ਅਤੇ 150 ਤੋਂ ਵੱਧ ਵਾਇਰਸ ਨਾਲ ਗ੍ਰਸਤ ਹਨ |  ਦੂਜੇ ਪਾਸੇ ਬੜੀ ਰਾਹਤ ਵਾਲੀ ਖਬਰ ਹੈ ਕਿ ਚੀਨ ਵਿੱਚ ਸ਼ੁਰੂ ਹੋਏ ਇਸ ਫਲੂ ਨਾਲ ਗ੍ਰਸਤ ਕੋਈ ਮਰੀਜ਼ (ਬੁਧਵਾਰ ਨੂੰ ) ਸਾਹਮਣੇ ਨਹੀਂ ਆਇਆ |

PUNJAB GOVERNMENT TOOK STRICT MEASURES TO CHECK THE SPREAD OF COVID-19

GROUP OF MINISTERS PUTS A BAN ON PLYING OF ALL PUBLIC TRANSPORT IN THE STATE FROM MIDNIGHT ON MARCH 20

  • TAXIS & CYCLE RICKSHAWS WILL BE EXEMPTED FROM THE BAN
  • BOARD EXAMINATIONS OF 10TH & 12TH STANDARD POSTPONED TILL MARCH 31
  • GATHERING AT MARRIAGE FUNCTIONS & FUNERALS RESTRICTED TO 20 PERSONS
  • DINING IN HOTELS, RESTAURANTS AND DHABAS BANNED, CONFERENCES, SEMINARS AND OTHER FUNCTIONS IN BANQUET HALLS HAVE ALSO BEEN PROHIBITED
  • TAKE AWAY SERVICES AND HOME DELIVERY ALLOWED FOR HOTELS, RESTAURANTS AND DHABAS
  • HOME QUARANTINE FOR PERSONS WITH TRAVEL HISTORY OF OTHER COUNTRY BE STRICTLY IMPLEMENTED
  • NUMBER OF ISOLATION WARDS IN THE HOSPITALS TO BE INCREASED