ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਕਾਸ ਅਤੇ ਤਰੱਕੀ ਦੇ ਰਾਹ ‘ਤੇ ਪਿਆ – ਮਨਪ੍ਰੀਤ ਸਿੰਘ ਬਾਦਲ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਕਾਸ ਅਤੇ ਤਰੱਕੀ ਦੇ ਰਾਹ ‘ਤੇ ਪਿਆ ਸਰਕਾਰ ਦੇ ਤਿੰਨ ਸਾਲ ਸਫ਼ਲਤਾਪੂਰਵਕ ਪੂਰੇ ਹੋਣ ‘ਤੇ ਮੰਤਰੀਆਂ ਨੇ ਆਪਣੇ ਵਿਚਾਰ ਜ਼ਾਹਰ ਕੀਤੇ
ਚੰਡੀਗੜ•, 16 ਮਾਰਚ : (ਨਿਊਜ਼ ਪੰਜਾਬ ) — 1
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਪੰਜਾਬ ਹਰੇਕ ਸਰਬਪੱਖੀ ਵਿਕਾਸ ਅਤੇ ਹਰ ਖੇਤਰ ਭਾਵੇਂ ਉਹ ਆਰਥਿਤ ਸੁਰਜੀਤੀ, ਬੁਨਿਆਦੀ ਢਾਂਚਾ, ਤਕਨੀਕੀ ਸਿੱਖਿਆ, ਹੁਨਰ ਵਿਕਾਸ, ਸਭਿਆਚਾਰਕ ਮਾਮਲੇ ਆਦਿ ਹੋਵੇ, ਵਿੱਚ ਤਰੱਕੀ ਅਤੇ ਵਿਕਾਸ ਦੇ ਰਾਹ ‘ਤੇ ਹੈ ।
ਵੱਖ ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਤਸੱਲੀ ਜ਼ਾਹਰ ਕਰਦਿਆਂ ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ, ਚਰਨਜੀਤ ਸਿੰਘ ਚੰਨੀ ਅਤੇ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਜਲਦੀ ਹੀ ਸਥਿਰ ਵਿੱਤੀ ਅਤੇ ਆਰਥਿਕ ਇੱਕਸੁਰਤਾ ਦੇ ਨਾਲ ਦੇਸ਼ ਵਿੱਚ ਇੱਕ ਮੋਹਰੀ ਸੂਬਾ ਬਣ ਕੇ ਉੱਭਰੇਗਾ।
ਵਿੱਤ ਮੰਤਰੀ ਨੇ ਸੂਬੇ ਵਿੱਚ ਆਰਥਿਕ ਸੁਰਜੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਨੇ ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ ਹੈ ਕਿਉਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਘਟੀਆ ਵਿੱਤੀ ਪ੍ਰਬੰਧਾਂ ਦੇ ਨਾਲ-ਨਾਲ ਮਾੜੀਆਂ ਨੀਤੀਆਂ ਨੇ ਰਾਜ ਨੂੰ ਗੰਭੀਰ ਵਿੱਤੀ ਸੰਕਟ ਵਿੱਚ ਪਾ ਦਿੱਤਾ ਸੀ। ਉਨ•ਾਂ ਨੇ ਪਿਛਲੀ ਸਰਕਾਰ ਵੱਲੋਂ 31,000 ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਸੂਬੇ ਸਿਰ ਪਾਉਣ ਲਈ ਅਕਾਲੀ-ਭਾਜਪਾ ਸਰਕਾਰ ਦੀ ਨਿੰਦਾ ਕੀਤੀ ਜਿਸ ਨਾਲ ਰਾਜ ਦੇ ਸਾਰੇ ਵਿੱਤ ਖਤਰੇ ਵਿੱਚ ਪੈ ਗਏ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ 6 ਮਾਰਚ, 2020 ਤੱਕ ਜੀ.ਪੀ.ਐਫ. ਐਡਵਾਂਸ ਅਤੇ ਸੇਵਾਮੁਕਤੀ ਲਾਭਾਂ ਸਮੇਤ ਕਰਮਚਾਰੀਆਂ ਦੇ ਲਾਭਾਂ ਦਾ ਕੋਈ ਬਕਾਇਆ ਬਾਕੀ ਨਹੀਂ ਹੈ। ਮੌਜੂਦਾ ਵਿੱਤੀ ਵਰ•ੇ ਲਈ ਪੀਐਸਪੀਸੀਐਲ ਦੀ ਕੁੱਲ ਸਬਸਿਡੀ ਦੀ ਅਦਾਇਗੀ 31 ਮਾਰਚ ਤੋਂ ਪਹਿਲਾਂ ਕਰ ਦਿੱਤੀ ਜਾਵੇਗੀ। ਉਨ•ਾਂ ਅੱਗੇ ਕਿਹਾ ਕਿ ਪਿਛਲੀ ਸਰਕਾਰ ਤੋਂ ਵਿਰਾਸਤ ਵਿਚ ਆਏ ਪਾਵਰ ਸਬਸਿਡੀ ਦੇ 5500 ਕਰੋੜ ਰੁਪਏ ਨੂੰ ਘਟਾ ਕੇ 2500 ਕਰੋੜ ਰੁਪਏ ‘ਤੇ ਲੈ ਆਂਦਾ ਹੈ ਅਤੇ ਜੋ ਅਗਲੇ ਸਾਲ ਤੱਕ ਬਿਲਕੁਲ ਕਲੀਅਰ ਹੋ ਜਾਵੇਗੀ।
ਦੇਸ਼ ਵਿਚ ਮੰਦੀ ਦੇ ਬਾਵਜੂਦ ਸਰਕਾਰ ਦੀ ਆਮਦਨੀ 18 ਪ੍ਰਤੀਸ਼ਤ ਹੋ ਗਈ ਹੈ ਅਤੇ ਖਰਚੇ ਤਿੰਨ ਪ੍ਰਤੀਸ਼ਤ ਹਨ। ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਨੇ ਹਾਲੀਆ ਬਜਟ ਵਿੱਚ ਹੁਨਰ ਵਿਕਾਸ ਲਈ 20 ਗੁਣਾ ਜ਼ਿਆਦਾ ਬਜਟ ਉਪਬੰਧ ਕੀਤੇ ਹਨ ਅਤੇ ਇਸ ਤੋਂ ਇਲਾਵਾ ਸਮੁੱਚੇ ਬਜਟ ਦਾ 11 ਫ਼ੀਸਦੀ ਹਿੱਸਾ ਸਿੱਖਿਆ ਲਈ ਰੱÎਖਿਆ ਗਿਆ ਹੈ।
ਉਨ•ਾਂ ਇਹ ਭਰੋਸਾ ਵੀ ਦਿੱਤਾ ਕਿ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਸਾਡੇ ਚੋਣ ਮਨੋਰਥ ਪੱਤਰ ਅਨੁਸਾਰ ਪੂਰਾ ਕੀਤਾ ਜਾਵੇਗਾ। ਮੰਤਰੀ ਨੇ ਉਮੀਦ ਜਤਾਈ ਕਿ ਹਰ ਆਉਣ ਵਾਲਾ ਦਿਨ ਆਰਥਿਕ ਵਿਕਾਸ ਦੇ ਪ੍ਰਸੰਗ ਵਿੱਚ ਪਿਛਲੇ ਦਿਨਾਂ ਨਾਲੋਂ ਬਿਹਤਰ ਰਹੇਗਾ।
ਰੇਰਾ ਲਾਗੂ ਕਰਨ, ਸੀਐਲਯੂ ਅਤੇ ਈਡੀਯੂ ਚਾਰਜ ਮੁਆਫ ਕਰਨ ਅਤੇ ਗੈਰਕਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ਤੋਂ ਇਲਾਵਾ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਸੂਬਾ ਸ਼ਹਿਰੀ ਅਤੇ ਪੇਂਡੂ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ।
ਮੁੱਖ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਲਈ ਉਨ•ਾਂ ਦਾ ਧੰਨਵਾਦ ਕਰਦਿਆਂ ਮਹਿੰਦਰਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਸਮੁੱਚੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਫ਼ੀ ਵੱਡਾ ਸੁਧਾਰ ਵੇਖਣ ਨੂੰ ਮਿਲਿਆ ਹੈ ਅਤੇ ਇਹ ਵੀ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਰਾਜ ਵਿਕਾਸ ਦੀਆਂ ਨਵੀਆਂ ਸਿਖ਼ਰਾਂ ਨੂੰ ਛੂਹੇਗਾ।