ਮੀਡੀਆ ਬੁਲੇਟਿਨ 16 ਮਾਰਚ ਕੋਵਿਡ-19 : ਪੰਜਾਬ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ-ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ 2333

ਮੀਡੀਆ ਬੁਲੇਟਿਨ 16-3-2020
ਕੋਵਿਡ-19 : ਪੰਜਾਬ
ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ :-
ਚੰਡੀਗੜ੍ਹ 16 ਮਾਰਚ , (ਨਿਊਜ਼ ਪੰਜਾਬ )
ਭਾਰਤ ਸਰਕਾਰ/ਏ.ਪੀ.ਐਚ.ਓ. ਵੱਲੋਂ  ਰਿਪੋਰਟ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ
6886
ਇਨਕਿਊਬੇਸ਼ਨ ਸਮਾਂ ਪੂਰਾ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 3950
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 110
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ  100
ਰਿਪੋਰਟ ਦੀ ਉਡੀਕ ਹੈ 9
ਅੱਜ ਤੱਕ ਜਿੰਨੇ ਵਿਅਕਤੀਆਂ ਵਿੱਚ ਲੱਛਣ ਪਾਏ ਗਏ 12
16 ਮਾਰਚ, 2020 ਤੱਕ ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ 2333
ਹਸਪਤਾਲ ਵਿੱਚ ਨਿਗਰਾਨੀ ਅਧੀਨ  12
ਘਰ ਵਿੱਚ ਨਿਗਰਾਨੀ ਅਧੀਨ  2321
ਸੂਬੇ ਵਿੱਚ ਕੋਰੋਨਾ ਦਾ ਇੱਕ ਮਾਮਲਾ ਪਾਜ਼ੇਟਿਵ ਪਾਇਆ ਗਿਆ ਹੈ।
ਮਰੀਜ਼ ਇਟਲੀ ਦਾ ਰਹਿਣ ਵਾਲਾ ਹੈ ਜਿਸਦੀ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਜਾਂਚ ਕੀਤੀ ਗਈ ਜਿਸ ਉਪਰੰਤ ਉਸਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ।
ਏਅਰਪੋਰਟ ਅਤੇ ਬਾਰਡਰ ਚੈੱਕ ਪੋਸਟ ਸਕਰੀਨਿੰਗ :-
ਲੜੀ ਨੰ. ਹਵਾਈ ਅੱਡੇ/ਬਾਰਡਰ ਚੈੱਕ ਪੋਸਟ ਦਾ ਨਾਂਅ ਜਿੰਨੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਜਿੰਨੇ ਯਾਤਰੀਆਂ ਵਿੱਚ ਲੱਛਣ ਪਾਏ ਗਏ
1 ਅੰਮ੍ਰਿਤਸਰ ਹਵਾਈ ਅੱਡਾ 61168                            7
2 ਕੌਮਾਂਤਰੀ ਹਵਾਈ ਅੱਡਾ ਮੋਹਾਲੀ 6744                      ਨਿੱਲ
3 ਅੰਮ੍ਰਿਤਸਰ ਵਾਹਗਾ/ਅਟਾਰੀ ਬਾਰਡਰ ਚੈੱਕ ਪੋਸਟ 7403      1
4 ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈੱਕ ਪੋਸਟ 18188      ਨਿੱਲ
ਜਿੰਨੇ ਕੁੱਲ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ 93503       8
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ :-
ਰੋਕਥਾਮ ਅਤੇ ਪ੍ਰਬੰਧਨ ਲਈ ਸਾਰੇ ਜ਼ਿਲਿ•ਆਂ ਨੂੰ ਐਡਵਾਇਜ਼ਰੀ ਅਤੇ ਦਿਸ਼-ਨਿਰਦੇਸ਼ ਜਾਰੀ ਕੀਤੇ
ਦੋਵੇਂ ਕੌਮਾਂਤਰੀ ਹਵਾਈ ਅੱਡਿਆਂ (ਅੰਮ੍ਰਿਤਸਰ ਅਤੇ ਮੋਹਾਲੀ) ਅਤੇ ਕੌਮਾਂਤਰੀ ਸਰਹੱਦਾਂ  (ਅਟਾਰੀ/ਵਾਹਗਾ ਅਤੇ ਡੇਰਾ ਬਾਬਾ ਨਾਨਕ, ਗੁਰਦਾਸਪੁਰ) ਵਿਖੇ ਚੈੱਕ ਪੋਸਟਾਂ ‘ਤੇ ਸਕਰੀਨਿੰਗ ਸ਼ੁਰੂ ਕੀਤੀ ਗਈ
ਸਕਰੀਨਿੰਗ ਲਈ ਹਵਾਈ ਅੱਡਿਆਂ ‘ਤੇ ਥਰਮਲ ਸੈਂਸਰ ਅਤੇ ਨਾਨ-ਕੰਟੈਕਟ ਥਰਮੋਮੀਟਰ ਉਪਲੱਬਧ
ਮਰੀਜ਼ਾਂ ਨੂੰ ਵੱਖਰੇ ਰੱਖਣ ਲਈ ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਵਿਖੇ 500-500 ਬੈੱਡ ਤਿਆਰ
ਅੰਮ੍ਰਿਤਸਰ ਵਿਖੇ 14 ਯਾਤਰੀਆਂ ਸਰਕਾਰੀ ਨਿਗਰਾਨੀ ਅਧੀਨ ਵੱਖਰਾ ਰੱਖਿਆ ਗਿਆ ਹੈ
ਆਈਸੋਲੇਸ਼ਨ ਵਾਰਡਾਂ ਵਿੱਚ 1077 ਬੈੱਡ ਅਤੇ 24 ਵੈਂਟੀਲੇਟਰ ਮੌਜੂਦ
ਸੂਬਾ ਅਤੇ ਜ਼ਿਲ•ਾ ਪੱਧਰ ‘ਤੇ ਕੰਟਰੋਲ ਰੂਮ ਕਿਰਿਆਸ਼ੀਲ
ਕੇਂਦਰੀ ਹੈਲਪਲਾਈਨ ਨੰਬਰ 104 ਕਿਰਿਆਸ਼ੀਲ
ਸਾਰੀਆਂ ਥਾਵਾਂ ‘ਤੇ ਢੁੱਕਵੀਆਂ ਸਹੂਲਤਾਂ ਉਪਲੱਬਧ