ਹੱਸਦਿਆਂ ਦੇ ਘਰ ਵੱਸਦੇ
ਸਵੇਰੇ ਸਵੇਰੇ ਪਤਨੀ ਨੀਂਦ ਤੋਂ ਉਠਦਿਆਂ ਹੀ ਬੋਲੀ, ‘‘ਮੈਂ ਕਿਹਾ ਜੀ ਸੁਣਦੇ ਹੋ?”
ਪਤੀ, ‘‘ਦੱਸ ਭਾਗਵਾਨੇ, ਕੀ ਹੋਇਆ?”
ਪਤਨੀ, ‘‘ਮੈਨੂੰ ਸੁਫਨਾ ਆਇਆ ਕਿ ਤੁਸੀਂ ਮੇਰੇ ਲਈ ਹੀਰਿਆਂ ਦਾ ਹਾਰ ਲੈ ਕੇ ਆਏ ਹੋ।”
ਪਤੀ, ‘‘ਠੀਕ ਹੈ, ਤਾਂ ਵਾਪਸ ਸੌਂ ਜਾ ਅਤੇ ਪਹਿਨ ਲੈ।”
*********
ਮੰੁਡ ਬੱਸ ਵਿੱਚ ਬਹੁਤ ਦੇਰ ਤੱਕ ਕੁੜੀ ਵੱਲ ਦੇਖਦਾ ਰਿਹਾ ਅਤੇ ਫਿਰ ਨੇੜੇ ਜਾ ਕੇ ਬੋਲਿਆ, ‘‘ਆਈ ਲਵ ਯੂ।”
ਕੁੜੀ, ‘‘ਸੂਰਤ ਨੂੰ ਵੀ ਦੇਖਿਆ ਹੈ ਕਦੇ?”
ਮੰੁਡਾ, ‘‘ਨਹੀਂ, ਮੈਂ ਤਾਂ ਬਸ ਅਹਿਮਦਾਬਾਦ ਤੱਕ ਗਿਆ ਹਾਂ, ਸੂਰਤ ਕਦੇ ਗਿਆ ਹੀ ਨਹੀਂ, ਦੇਖਾਂਗੇ ਕਿਵੇਂ?”
*********
ਪਤਨੀ, ‘‘ਇਸ ਨਰਕ ਵਿੱਚ ਤੇਰੀ ਗੁਲਾਮੀ ਕਰਦੀ-ਕਰਦੀ ਮੈਂ ਤੰਗ ਆ ਗਈ ਹਾਂ। ਲੱਗਦਾ ਹੈ ਕਿ ਪਿਛਲੇ ਜਨਮ ਵਿੱਚ ਮੈਂ ਬਹੁਤ ਮਾੜੇ ਕਰਮ ਕੀਤੇ ਹੋਣਗੇ।”
ਪਤੀ, ‘‘….ਤਾਂ ਇਸ ਵਾਰੀ ਚੰਗੇ ਕਰਮ ਕਰ ਲੈ। ਪੇਕਿਆਂ ਨੂੰ ਜਾ ਅਤੇ ਮੇਰੇ ਘਰ ਨੂੰ ਸਵਰਗ ਬਣਾ ਦੇ।”