ਸੂਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨਹੀਂ ਰਹੇ

ਚੰਡੀਗੜ੍ਹ, 24 ਫਰਵਰੀ ( ਨਵਜੋਤ ਸਿੰਘ)

ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਬਿਮਾਰੀ ਕਰਕੇ ਹਸਪਤਾਲ ਵਿੱਚ ਸੀ ਭਰਤੀ। ਬੁੱਧਵਾਰ ਦੁਪਹਿਰ ਲਏ ਆਖਰੀ ਸਾਹ।

ਖੰਨਾ ਸ਼ਹਿਰ ਦੇ ਰਹਿਣ ਵਾਲੇ ਸਰਦੂਲ ਸਿਕੰਦਰ ਪੰਜਾਬੀ ਗਾਇਕੀ ਤੇ ਫ਼ਿਲਮਾਂ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸੀ। ਸਰਦੂਲ ਸਿਕੰਦਰ ਦੇ ਤੁਰ ਜਾਣ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।