ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਅਗਵਾਈ ‘ਚ ਪੇਪਸੀਕੋ ਇੰਡੀਆ ਹੋਲਡਿੰਗ ਪ੍ਰਾਇਵੇਟ ਲਿਮਟਿਡ ਵਲੋਂ ਸਮਰ ਇੰਟਰਨਸ਼ਿਪ ਇੰਟਰਵਿਊ ਆਯੋਜਿਤ

ਨਿਊਜ਼ ਪੰਜਾਬ 

ਲੁਧਿਆਣਾ, 12 ਫਰਵਰੀ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਸ਼੍ਰ਼ੀ ਸੰਦੀਪ ਕੁਮਾਰ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਦੀ ਅਗਵਾਈ ਹੇਠ  ਸੀ.ਟੀ. ਯੂਨੀਵਰਸਿਟੀ ਜਗਰਾਉਂ ਵਿਖੇੇ ਪੇਪਸੀਕੋ ਇੰਡੀਆ ਹੋਲਡਿੰਗ ਪ੍ਰਾਇਵੇਟ ਲਿਮਟਿਡ ਵਲੋਂ ਇਕ ਸਮਰ ਇੰਟਰਨਸ਼ਿਪ ਇੰਟਰਵਿਊ ਲਈ ਗਈ।
ਸੀ.ਟੀ. ਯੂਨੀਵਰਸਿਟੀ ਜਗਰਾਉਂ ਦੇ ਡਿਪਟੀ ਡਾਇਰੈਕਟਰ ਸ੍ਰੀ ਅਤੀ ਪ੍ਰਿਆ ਦੀ ਦੇਖਰੇਖ ਹੇਠ ਆਯੋਜਿਤ ਪ੍ਰੋਗਰਾਮ ਦਾ ਸੰਚਾਲਨ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਇੰਟਰਵਿਊ ਵਿੱਚ ਸੀ.ਟੀ. ਯੂਨੀਵਰਸਿਟੀ, ਡੀ.ਏ.ਵੀ. ਯੂਨੀਵਰਸਿਟੀ , ਜੀ.ਐਨ.ਆਈ.ਐਮ.ਟੀ. ਕਾਲਜ, ਜੀ.ਐਨ.ਈ.ਡੀ.ਸੀ. ਕਾਲਜ  ਅਤੇ ਲੁਧਿਆਣਾ ਦੀ ਸੰਸਥਾਵਾਂ ਵਿਚੋਂ ਐਮ.ਬੀ.ਏ. ਦੇ ਪਹਿਲੇ ਸਾਲ ਦੇ  10-10 ਪ੍ਰਾਰਥੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਪੇਪਸੀਕੋ ਇੰਡੀਆ ਹੋਲਡਿੰਗ ਪ੍ਰਾਇਵੇਟ ਲਿਮਟਡ ਵਲੋਂ ਪਹਿਲਾਂ ਕਦੇ ਵੀ ਪੰਜਾਬ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲਈ ਨਹੀਂ ਚੁਣਿਆ ਗਿਆ। ਇਹ ਸਭ ਕੁਝ  ਸ਼੍ਰੀ ਰਜਿੰਦਰਪਾਲ ਸੈਣੀ ਅਤੇ ਪੇਪਸੀਕੋ ਦੇ ਸ਼੍ਰੀ ਸਤੀਸ਼ ਸ਼ਰਮਾ  ਨਾਲ ਉਨ੍ਹਾਂ ਦੇ ਮਜਬੂਤ ਸੰਬੰਧਾਂ ਕਾਰਨ ਹੀ ਸੰਭਵ ਹੋ ਸਕਿਆ ਹੈ।
ਸ੍ਰੀ ਨਵਦੀਪ ਸਿੰਘ ਨੇ ਅੱਗੇ ਦੱਸਿਆ ਕਿ ਸਮਰ ਇੰਟਰਨਸ਼ਿਪ ਪੂਰਾ ਕਰਨ ਤੋਂ ਬਾਅਦ ਪੇਪਸੀਕੋ ਇੰਡੀਆ ਹੋਲਡਿੰਗ ਪ੍ਰਾਇਵੇਟ ਲਿਮਟਡ ਦੁਆਰਾ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ, ਵਿਕਰੀ ਅਧਾਰਿਤ ਲਾਈਵ ਪ੍ਰੋਜੈਕਟ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ, ਸਮਰ ਇੰਟਰਨਸ਼ਿਪ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਹੈ, ਪ੍ਰੋਜੈਕਟ ਦੀ ਬਕਾਇਦਾ ਮੁਲਾਂਕਣ ਸੀਨੀਅਰ ਮੈਨੇਜਰ ਵਲੋਂ ਕੀਤਾ ਜਾਵੇਗਾ।
ਸਮਰ ਇੰਟਰਨਸ਼ਿਪ ਲਈ ਚੁਣੇ ਗਏ ਪ੍ਰਾਰਥੀਆਂ ਦੇ ਨਤੀਜੇ ਐਲਾਨੇ ਗਏ, ਜਿਸ ਵਿੱਚ ਡੀ.ਏ.ਵੀ ਯੂਨੀਵਰਸਿਟੀ ਵਿੱਚੋਂ ਖੁਸ਼ਕਰਨ ਸੰਪਲਾ, ਸਕਸ਼ਮ ਬੈਂਸ, ਅਤੇ ਜੀ.ਐਨ.ਐਮ.ਆਈ.ਟੀ. ਤੋਂ ਚੇਤਨਿਆ ਮਲਹੋਤਰਾ, ਸੀ.ਟੀ. ਯੂਨੀਵਰਸਿਟੀ ਤੋਂ ਵਿਧੀ ਤ੍ਰਿਪਾਠੀ ਨੂੰ ਚੁਣਿਆ ਗਿਆ। ਇਸ ਤੋਂ ਅਗਲੀ ਪ੍ਰਕਿਰਿਆ ਨੂੰ ਸੰਸਥਾਵਾਂ ਦੇ ਟੀ.ਪੀ.ਓਜ਼  ਵਲੋਂ ਚੋਣਵੇ ਪ੍ਰਾਰਥੀਆਂ ਨੂੰ ਸੂਚਿਤ ਕੀਤਾ ਜਾਵੇਗਾ।
ਸ਼੍ਰੀ ਨਵਦੀਪ ਸਿੰਘ ਨੇ ਕਿਹਾ ਕਿ ਜੇਕਰ ਇਹ ਚੁਣੇ ਹੋਏ ਪ੍ਰਾਰਥੀ ਸਮਰ ਇੰਟਰਨਸ਼ਿਪ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਤਾਂ ਪੇਪਸੀਕੋ ਇੰਡੀਆ ਹੋਲਡਿੰਗ ਪ੍ਰਾਇਵੇਟ ਲਿਮਟਡ ਵਿੱਚ ਅੰਤਮ ਪਲੇਸਮੈਂਟ ਦਾ ਦਰਵਾਜਾਂ ਸਾਡੇ ਨੌਜਵਾਨਾਂ ਲਈ ਖੁੱਲਾ ਰਹੇਗਾ ਜ਼ੋ ਕਿ ਪਹਿਲਾਂ ਕਦੇ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਿਲ੍ਹਾਂ ਲੁਧਿਆਣਾ ਦੇ ਨੌਜਵਾਨਾਂ ਨੂੰ ਚੋਟੀ ਦੀਆਂ ਕੰਪਨੀਆਂ  ਵਿੱਚ ਪਲੇਸਮੈਂਟ ਕਰਵਾਉਣ ਵਿੱਚ ਹਰ ਸੰਭਵ ਉਪਰਾਲੇ ਕੀਤੇ ਜਾਣਗੇ।