ਕਲੱਸਟਰ ਧਾਦਰਾਂ ਦੇ ਵਿਖੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਸਲਾਘਾਯੋਗ -ਭੁੱਲਰ

ਨਿਊਜ਼ ਪੰਜਾਬ 

ਲੁਧਿਆਣਾ, 12 ਫਰਵਰੀ  ਸਿਆਮਾ ਪ੍ਰਸਾਦ ਮੁਖਰਜੀ ਰ੍ਵਅਰਬਨ ਮਿਸ਼ਨ ਅਧੀਨ (ਕਲੱਸਟਰ ਧਾਦਰਾਂ) ਅਧੀਨ ਸਾਮਿਲ ਵੱਖ-ਵੱਖ ਪਿੰਡਾਂ ਵਿੱਚ ਮਿਸ਼ਨ ਅਧੀਨ ਸਰਕਾਰ ਵਲੋ ਚਲਾਏ  ਜਾ ਰਹੇ ਕੰਮਾਂ ਦਾ ਨਿਰੀਖਣ ਸ੍ਰੀ ਅਵਤਾਰ ਸਿੰਘ ਭੁੱਲਰ ਸੰਯੁਕਤ ਡਾਇਰੈਕਟਰ, ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ, ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਲੁਧਿਆਣਾ ਸ੍ਰੀ ਸੰਦੀਪ ਕੁਮਾਰ ਵਲੋ ਕਲੱਸਟਰ ਧਾਦਰਾਂ ਦੇ ਕੰਮਾਂ ਦਾ ਨਿਰੀਖਣ ਕੀਤਾ ਗਿਆ।
ਇਸ ਮਿਸ਼ਨ ਮਿਸ਼ਨ ਅਧੀਨ ਪੰਜਾਬ ਦੇ 8 ਕਲੱਸਟਰਾਂ ਦੀ ਚੋਣ ਕੀਤੀ ਗਈ ਹੈ। ਜਿੰਨਾਂ ਵਿੱਚੋ ਜਿਲ੍ਹਾ ਲੁਧਿਆਣਾ ਦਾ ਕਲੱਸਟਰ ਧਾਦਰਾਂ ਵੀ ਸਾਮਿਲ ਹੈ ਜਿਸ ਵਿੱਚ ਆਸੇ ਪਾਸੇ ਦੇ 21 ਪਿੰਡ ਸਾਮਿਲ ਹਨ। ਜਿੰਨਾਂ ਪਿੰਡਾਂ ਦੀਆਂ ਬੁਨਿਆਦੀ ਸਹੂਲਤਾ ਇਸ ਪ੍ਰੋਜੈਕਟ ਵਿੱਚੋਂ ਪੂਰੀਆ ਕੀਤੀਆਂ ਜਾਣੀਆਂ ਹਨ, ਜਿੰਨਾਂ ਵਿੱਚ, ਸੜਕਾਂ, ਗਲੀਆਂ ਨਾਂਲੀਆ ਦਾ ਕੰਮ, ਸੋਲਰ ਲਾਇਟਾ, ਸਮਾਰਟ ਸਕੂਲਾਂ ਦੀ ਉਸਾਰੀ, ਚਿਲਡਰਨ ਪਾਰਕ, ਮਲਟੀਪਲ ਬਿਜਨਸ ਸੈਂਟਰ, ਕਲੱਸਟਰ ਲੈਵਲ ਕਮਰਸੀਅਲ ਸਪੇਸ ਸੈਂਟਰ, ਸਕਿੱਲ ਡਿਵੈਲੱਪਮੈਂਟ ਸੈਂਟਰ, ਐਗਰੋ ਪ੍ਰੋਸੈਸੰਿਗ ਯੂਨਿਟ, ਲੇਕ ਅਤੇ ਹੋਰ ਵਿਕਾਸ ਕਾਰਜ ਸਾਮਿਲ ਹਨ।
ਜ਼ਿਕਰਯੋਗ ਹੈ ਕਿ ਕਲੱਸਟਰ ਧਾਦਰਾਂ ਜ਼ੋ ਕਿ ਪੂਰੇ ਪੰਜਾਬ ਵਿੱਚੋ ਪਹਿਲੇ ਦਰਜੇ ਵਿੱਚ ਕੰਮ ਕਰ ਰਿਹਾ ਅਤੇ ਰਾਸਟਰੀ ਪੱਧਰ ਤੇ ਪਹਿਲੇ 10 ਕਲੱਸਟਰਾਂ ਵਿੱਚ ਸਾਮਿਲ ਹੈ।
ਸ੍ਰੀ ਅਵਤਾਰ ਸਿੰਘ ਭੁੱਲਰ ਵਲੋ ਕਲੱਸਟਰ ਧਾਦਰਾਂ ਅਧੀਨ (ਪਿੰਡ ਧਾਦਰਾਂ) ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਵਿਕਾਸ ਕਾਰਜਾ ਤੋ ਸੰਤੂਸਟੀ ਪ੍ਰਗਟ ਕਰਦਿਆ ਕਿਹਾ ਕਿ ਸਰਕਾਰ ਵਲੋ ਇਸ ਪ੍ਰੋਜੈਕਟ ਦੇ ਮਾਧਿਅਮ ਰਾਹੀ ਰਾਜ ਦੇ ਫੰਡਾਂ ਵਿੱਚੋ ਅਧੂਰੇ ਰਹੇ ਕਾਰਜਾਂ ਨੂੰ ਪੂਰਾ ਕਰਨਾ ਮੁੱਖ ਮਕਸਦ ਹੈ ਅਤੇ ਹਰ ਤਰਾਂ ਦੀ ਸਹੂਲਤ ਪਿੰਡਾਂ ਵਿੱਚ ਪਹੁੰਚਾਉਣ ਲਈ ਵਿਭਾਗ ਵੀ ਪੂਰੀ ਤਰਾਂ ਤਨਦੇਹੀ ਨਾਲ ਕੰਮ ਕਰ ਰਿਹਾ ਹੈ, ਸ੍ਰੀ ਭੁੱਲਰ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੁਧਿਆਣਾਂ ਦਾ ਕਲੱਸਟਰ ਜ਼ੋ ਕਿ ਪੰਜਾਬ ਵਿੱਚੋ ਸਭ ਵਧੀਆਂ ਕੰਮ ਕਰ ਰਿਹਾ ਅਤੇ ਇਸ ਕਲੱਸਟਰ ਅਧੀਨ ਚੋਣ ਕੀਤੇ ਗਏ ਪ੍ਰੋਜੈਕਟ ਵੀ ਢੁੱਕਵੇ ਹਨ ਅਤੇ ਕੰਮਾਂ ਦੀ ਪ੍ਰਗਤੀ ਵੀ ਤਸੱਲੀ ਬਖਸ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਵਲੋ ਸ੍ਰੀ ਭੁੱਲਰ ਨੂੰ ਵਿਸਵਾਸ ਦਿਵਾਇਆ ਕਿ ਕਲੱਸਟਰ ਧਾਦਰਾਂ ਦੇ ਸਾਰੇ ਪ੍ਰੋਜੈਕਟ ਤਹਿ ਸਮੇਂ ਸੀਮਾਂ ਅਨੁਸਾਰ ਪੂਰੇ ਕਰਨ ਲਈ ਅਸੀ ਯਤਨਸੀਲ ਹਾਂ ਅਤੇ ਉਮੀਦ ਹੈ ਕਿ ਅਸੀ ਨਿਰਧਾਰਿਤ ਸਮੇਂ ਵਿੱਚ ਇਹਨਾ ਪ੍ਰੋਜੈਕਟਾਂ ਨੂੰ ਮੁਕੰਮਲ ਵੀ ਕਰ ਲਵਾਂਗੇ।
ਸ੍ਰੀ ਭੁੱਲਰ ਵਲੋ ਇਸ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਵਿਭਾਗ, ਪੰਚਾਇਤੀ ਰਾਜ, ਲੋਕ ਨਿਰਮਾਣ ਪੀ.ਡਬਲਊ.ਡੀ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਕੰਮਾਂ ਨੂੰ ਦਿਲਚਸਪੀ ਨਾਲ ਸਮੇਂ ਸਿਰ ਮੁਕੰਮਲ ਕਰਨ ਅਤੇ ਕੁਝ ਪਾਈਆਂ ਗਈ ਤੁਰੱਟੀਆਂ ਨੂੰ ਦੂਰ ਕਰਨ ਲਈ ਹਦਾਇਤ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪ੍ਰੋਜੈਕਟ ਮੈਨੇਜਰ, ਸ੍ਰੀ ਐਮ.ਐਸ.ਕੰਗ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਧਨਵੰਤ ਸਿੰਘ ਰੰਧਾਵਾ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਵਿਭਾਗ, ਸ੍ਰੀ ਅਵਤਾਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਜੇ.ਈ ਸ੍ਰੀ ਵਾਸੂ ਮੰਗਲਾ, ਸ੍ਰੀ ਗੁਰਜੀਤ ਸਿੰਘ ਸਰਪੰਚ, ਗ੍ਰਾਮ ਪੰਚਾਇਤ ਧਾਦਰਾਂ ਸ੍ਰੀ ਭੋਲਾ ਸਿੰਘ,ਹਰਦੀਪ ਤੋ ਇਲਾਵਾ ਸਮੂਹ ਗ੍ਰਾਮ ਪੰਚਾਇਤ ਮੈਂਬਰ ਹਾਜਿਰ ਸਨ।