ਹਨੀਮੂਨ ਤੋਂ ਪਰਤਿਆ ਜੌੜਾ —ਡਾਕਟਰਾਂ ਤੇ ਪੁਲਿਸ ਨੂੰ ਪੈ ਗਈ ਭਾਜੜ
ਆਗਰਾ ,14 ਮਾਰਚ (ਨਿਊਜ਼ ਪੰਜਾਬ )- ਹਨੀਮੂਨ ਮਨਾਉਣ ਗਈ ਨਵ-ਵਿਆਹੀ ਦੰਪਤੀ ਇਟਲੀ ਤੋਂ ਮੁੜਦੇ ਹੋਏ ਫਲੂ ਦੇ ਘੇਰੇ ਵਿਚ ਆ ਗਈ ਹੈ | ਪਰ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਨਵ – ਵਿਆਹੀ ਦੁਲਹਨ ਨੇ ਮੌਤ ਦੇ ਡਰ ਨੂੰ ਭੁਲਦਿਆਂ ਡਾਕਟਰਾਂ ਤੋਂ ਡਰਦਿਆਂ ਬੰਗਲੌਰੂ ਨੂੰ ਛੱਡ ਆਪਣੇ ਪੇਕੇ ਆਗਰਾ ਪਹੁੰਚ ਗਈ | ਇਸ ਘਟਨਾ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ ਜਦੋ ਨਵ- ਵਿਆਹੇ ਜੋੜੇ ਵਿੱਚ ਫਲੂ ਦੇ ਲੱਛਣ ਨਜਰ ਆ ਗਏ,ਇਹ ਨਵ-ਵਿਆਹੀ ਜੋੜੀ ਹਨੀਮੂਨ ਮਨਾਉਣ ਲਈ ਇਟਲੀ ਗਏ ਸਨ ਪਰ ਵਾਪਸ ਦੇਸ਼ ਪਰਤਦਿਆਂ ਫਲੂ ਨਾਲ ਘਿਰ ਗਏ | ਔਰਤ ਦੇ ਪਤੀ ਦੇ ਟੈਸਟ ਪੋਸਟਿਵ ਮਿਲਣ ਕਰ ਕੇ ਉਸ ਨੂੰ ਬੰਗਲੌਰੂ ਦੇ ਹਸਪਤਾਲ ਵਿੱਚ ਦਾਖਲ ਕਰ ਲਿਆ ਜਦੋ ਉਸ ਦੀ ਪਤਨੀ ਦਾ ਏ.ਐਮ.ਯੂ.ਲੈਬ ਤੋਂ ਪਹਿਲਾ ਟੈਸਟ ਪੋਸਟਿਵ ਆਇਆ ਤਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਡਾਕਟਰਾਂ ਦੇ ਹੱਥ -ਪੈਰ ਫੁੱਲ ਗਏ ਜਦੋ ਉਨ੍ਹਾਂ ਨੂੰ ਪਤਾ ਲਗਾ ਕਿ ਨਵ-ਵਿਆਹੀ ਤਾ ਪੇਕੇ ਆਗਰੇ ਪੁਹੰਚ ਚੁੱਕੀ ਹੈ |ਕੁੜੀ ਨੂੰ ਆਗਰੇ ਦੀ ਪੁਲਿਸ ਅਤੇ ਡਾਕਟਰਾਂ ਨੇ ਲੱਭ ਕੇ ਬੜੀ ਮੁਸ਼ਕਲ ਨਾਲ ਉਸ ਦੇ ਘਰ ਦਿਆਂ ਨੂੰ ਸਮਝਾ ਕੇ ਹਸਪਤਾਲ ਲਿਆਂਦਾ | ਉਸ ਦਾ ਦੂਜਾ ਜਾਂਚ ਸੈਂਪਲ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਟੀ ਵਿੱਚ ਭੇਜਿਆ ਗਿਆ ਹੈ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ |ਪ੍ਰਸਾਸ਼ਨ ਨੂੰ ਹੁਣ ਚਿੰਤਾ ਸਤਾ ਰਹੀ ਹੈ ਕਿ ਬੋਗਲੌਰੂ ਤੋਂ ਆਗਰੇ ਤਕ ਇਸ ਦੇ ਸਫ਼ਰ ਦੌਰਾਨ ਕਿੰਨੇ ਕੂ ਲੋਕ ਪ੍ਰਭਾਵਿਤ ਹੋ ਸਕਦੇ ਹਨ | ਡਾਕਟਰਾਂ ਨੇ ਕਿਹਾ ਕਿ ਫਲੂ ਤੋਂ ਡਰਨ ਦੀ ਲੋੜ ਨਹੀਂ ਸਗੋਂ ਪਰਹੇਜ ਕਰਨ ਅਤੇ ਸ਼ੱਕੀ ਮਰੀਜ਼ ਨੂੰ ਇਲਾਜ਼ ਲਈ ਸਹਿਯੋਗ ਦੇਣ ਦੀ ਲੋੜ ਹੈ | ਇਸ ਤੋਂ ਪਹਿਲਾ ਵੀ ਕਈ ਥਾਵਾਂ ਤੇ ਸ਼ੱਕੀ ਮਰੀਜ਼ਾ ਦੇ ਹਸਪਤਾਲਾਂ ਵਿੱਚੋ ਭੱਜਣ ਦੀਆ ਖਬਰਾਂ ਹਨ ਜਿਨ੍ਹਾਂ ਨੂੰ ਪੁਲਿਸ ਦੀ ਮਦਦ ਨਾਲ ਸਮਝਾ ਕੇ ਹਸਪਤਾਲ ਵਿੱਚ ਲਿਆਂਦਾ ਗਿਆ |ਉਨ੍ਹਾਂ ਕਿਹਾ ਕਿ ਸਮੇ ਸਿਰ ਇਲਾਜ਼ ਹੋਣ ਨਾਲ ਮਰੀਜ਼ ਤੰਦਰੁਸਤ ਹੋ ਰਹੇ ਹਨ |