ਕੋਰੋਨਾ ਮਿਰਤਕ ਦਾ ਸੰਸਕਾਰ ਕਰਨ ਤੋਂ ਰੋਕਿਆ
ਨਵੀ ਦਿੱਲੀ 14 ਮਾਰਚ (ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਨਾਲ ਮਰਨ ਵਾਲੀ 68 ਸਾਲ ਔਰਤ ਦਾ ਯਮਨਾ ਬਾਜ਼ਾਰ ਸਥਿਤ ਨਿਗਮ ਬੋਧਘਾਟ (ਸ਼ਮਸ਼ਾਨ ਘਾਟ ) ਦੇ ਕਰਮਚਾਰੀਆਂ ਨੇ ਅੰਤਿਮ ਸੰਸਕਾਰ ਕਰਨ ਤੋਂ ਨਾਹ ਕਰ ਦਿਤੀ | ਇਹ ਵਿਵਾਦ ਉਸ ਵੇਲੇ ਪੈਦਾ ਹੋਇਆ ਜਦੋ ਕਰਮਚਾਰੀਆਂ ਨੇ ਐਲਕਟ੍ਰੋਨਿਕ ਵਿਧੀ ਨਾਲ ਸੰਸਕਾਰ ਕਰਨ ਤੇ ਜ਼ੋਰ ਪਾਇਆ ,ਬਾਅਦ ਵਿਚ ਦਿੱਲੀ ਪ੍ਰਸ਼ਾਸ਼ਨ ਨੇ ਵਿਵਾਦ ਨੂੰ ਨਬੇੜਨ ਲਈ ਡਾਕਟਰਾਂ ਦੀ ਮਜੂਦਗੀ ਵਿਚ ਸੰਸਕਾਰ ਕਰਵਾ ਦਿੱਤਾ |