ਜੀਓ ਵਲੋਂ ਅੱਜ ਤੋਂ ਸਾਰੀਆਂ ਲੋਕਲ ਕਾਲਾਂ ਫਰੀ
ਨਵੀਂ ਦਿੱਲੀ:
ਰਿਲਾਇੰਸ ਜੀਓ ਇਨਫੋਕੌਮ ਨੇ ਐਲਾਨ ਕੀਤਾ ਹੈ ਕਿ ਪਹਿਲੀ ਜਨਵਰੀ, 2021 ਤੋਂ ਕੰਪਨੀ ਦੇ ਨੈੱਟਵਰਕ ਤੋਂ ਸਾਰੀਆਂ ਘਰੇਲੂ ਕਾਲਾਂ ਮੁਫ਼ਤ ਕਰ ਦਿੱਤੀਆਂ ਜਾਣਗੀਆਂ, ਕਿਉਂਕਿ ਘਰੇਲੂ ਵੁਆਇਸ ਕਾਲਾਂ ਲਈ ਇੰਟਰਕੁਨੈਕਟ ਯੂਸੇਜ ਚਾਰਜਿਜ਼ ਖ਼ਤਮ ਹੋ ਗਿਆ ਹੈ। ਜੀਓ ਅਨੁਸਾਰ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਜਨਵਰੀ ਤੋਂ ਦੇਸ਼ ਵਿੱਚ ‘ਬਿੱਲ ਐਂਡ ਕੀਪ’ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਸਾਰੀਆਂ ਘਰੇਲੂ ਵੁਆਇਸ ਕਾਲਾਂ ’ਤੇ ਆਈਯੂਸੀ ਖ਼ਤਮ ਹੋ ਜਾਵੇਗਾ। ਜੀਓ ਨੇ ਕਿਹਾ ਕਿ ਇੰਟਰਨੈੱਟ ਤੋਂ ਬਿਨਾਂ ਇੰਟਰਨੈੱਟ ਘਰੇਲੂ ਵੁਆਇਸ ਕਾਲ ਨੂੰ ਮੁੜ ਸਿਫ਼ਰ ’ਤੇ ਲਿਆਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਿੲਹ ਕਦਮ ਉਠਾਿੲਆ ਗਿਆ ਹੈ।