ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਨੂੰ ਹੋਇਆ ਕੋਰੋਨਾ ਵਾਇਰਸ – ਟਰੂਡੋ ਕਰਨਗੇ ਘਰੋਂ ਕੰਮ-ਲੋਕਾਂ ਨੂੰ ਹਦਾਇਤਾਂ ਜਾਰੀ

ਕੈਨੇਡਾ ਤੋਂ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ

ਓਟਵਾ ,13 ਮਾਰਚ -ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ  ਸੋਫੀ ਗਰਗੋਅਰ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਗਈ ਹੈ ਉਹ  ਵੀਰਵਾਰ ਨੂੰ ਬ੍ਰਿਟੇਨ ਤੋਂ ਵਾਪਸ ਪ੍ਰਤੀ ਸੀ, ਜਿਸ ਤੋਂ ਬਾਅਦ ਉਸ ਨੂੰ ਫਲੂ ਵਰਗੇ ਲੱਛਣ ਮਹਿਸੂਸ ਹੋਣ ਤੇ  ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ ਟੈਸਟ ਕੀਤੇ ਗਏ ਸਨ | ਪ੍ਰਧਾਨ ਮੰਤਰੀ ਦਫਤਰ ਵਲੋਂ ਵੀਰਵਾਰ ਸ਼ਾਮ ਨੂੰ ਦਸਿਆ ਗਿਆ ਕਿ  ਰਿਪੋਰਟ ਪਾਜ਼ੀਟਿਵ ਆਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਹਿਤ ਤੰਦਰੁਸਤ ਹੈ ਅਤੇ ਉਨ੍ਹਾਂ ਵਿਚ ਅਜਿਹੇ ਕੋਈ ਲੱਛਣ ਨਹੀਂ ਹਨ ਪਰ ਡਾਕਟਰਾਂ ਦੀ ਸਲਾਹ ਅਤੇ ਸਾਵਧਾਨੀ ਦੇ ਤੋਰ ਤੇ ਉਹ 14 ਦਿਨ ਲਈ ਇਕਲੇ ਰਹਿਣਗੇ ਅਤੇ ਘਰ ਵਿਚ ਰਹਿ ਕੇ ਪ੍ਰਧਾਨ ਮੰਤਰੀ ਦੇ ਫਰਜ਼ ਨਿਭਾਉਣ ਗੇ | ਪ੍ਰਧਾਨ ਮੰਤਰੀ ਟਰੂਡੋ ਕਲ ( ਭਾਰਤੀ ਸਮੇ ਅਨੁਸਾਰ ਅੱਜ ਸ਼ੁਕਰਵਾਰ ਰਾਤ ) ਕੈਨੇਡਾ ਵਾਸੀਆਂ ਨੂੰ ਸੰਬੋਧਨ ਕਰਨਗੇ | ਉਨ੍ਹਾਂ ਦੀ ਧਰਮ ਪਤਨੀ ਸੋਫੀ ਨੇ ਵੱਖਰੇ ਤੋਰ ਤੇ ਕਿਹਾ ਕਿ ਉਹ ਫਲੂ ਦੇ ਲੱਛਣਾਂ ਕਾਰਨ ਬੇ – ਅਰਾਮੀ ਮਹਿਸੂਸ ਕਰਦੇ ਹਨ ਪਰ ਜਲਦੀ ਤੰਦਰੁਸਤ ਹੋ ਜਾਵੇਗੀ |

ਕੈਨੇਡਾ ਵਿੱਚ 145 ਨਵੇਂ ਪ੍ਰਭਾਵਿਤ  ਸ਼ੱਕੀ ਮਰੀਜ਼  ਸਾਹਮਣੇ ਆਏ ਹਨ ,ਉਨਟਾਰੀਓ ਸੂਬੇ ਵਿੱਚੋ ਬੀਤੀ ਰਾਤ ਹੀ 17 ਪ੍ਰਭਾਵਿਤ ਸਾਹਮਣੇ ਆਏ ਜਿਥੇ ਬਚਾਓ ਵਜੋਂ ਕਲ ਤੋਂ 5 ਅਪ੍ਰੈਲ ਤੱਕ ਸਾਰੇ ਸਕੂਲ ਬੰਦ ਕਰਨ ਦਾ ਹੁਕਮ ਕੀਤਾ ਗਿਆ ਹੈ , ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਟਰੂਡੋ ਨੇ ਘਰ ਤੋਂ ਕੰਮ ਆਰੰਭ ਕਰਦਿਆਂ ਅੱਜ ਉਨ੍ਹਾਂ ਮੌਜੂਦਾ ਹਲਾਤਾਂ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ , ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਨ ਜੌਹਨਸਨ  ਅਤੇ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਫੋਨ ਤੇ ਵਿਚਾਰ ਵਟਾਂਦਰਾ ਕੀਤਾ | ਇੱਸ ਤੋਂ ਇਲਾਵਾ ਉਨ੍ਹਾਂ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਪਣੇ ਮੰਤਰੀ ਮੰਡਲ ਨਾਲ ਵੀ ਫੋਨ ਰਹੀ ਮੀਟੰਗ ਕੀਤੀ |

ਇੱਥੇ ਇਹ ਵਿਸ਼ੇਸ਼ ਜਿਕਰਯੋਗ ਹੈ ਕਿ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਆਪਸ ਵਿੱਚ 8890 ਕਿਲੋਮੀਟਰ ਜੁੜਦੀ ਹੈ ਅਤੇ ਦੋਨਾਂ ਦੇਸ਼ਾ ਦੇ ਲੋਕ ਵੱਡੀ ਗਿਣਤੀ ਵਿੱਚ ਕਾਰੋਬਾਰ ਅਤੇ ਸੈਰ-ਸਪਾਟੇ ਲਈ ਰੋਜ਼ਾਨਾ ਆਉਂਦੇ -ਜਾਂਦੇ ਹਨ ; ਸਰਹਦੀ ਸੂਬਾ ਬ੍ਰਿਟਿਸ਼ ਕੋਲੰਬੀਆ (ਬੀ ਸੀ ) ਦੇ ਮੁੱਖ ਮੈਡੀਕਲ ਅਧਿਕਾਰੀ ਨੇ ਰਾਜ ਦੇ ਲੋਕ ਨੂੰ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ ਹਨ | ਅਲਬਰਟਾ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਵੀ ਰਾਜ ਦੇ ਲੋਕ ਨੂੰ ਬਚਾਅ ਲਈ 250 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਰੋਕ ਲਾ ਦਿੱਤੀ ਹੈ , ਸਾਰੇ ਅੰਤਰਰਾਸ਼ਟਰੀ ਪ੍ਰੋਗਰਾਮ ਰੱਦ ਕਰਦਿਆਂ ਲੋਕਾਂ ਨੂੰ ਵਿਦੇਸ਼ੀ ਆਵਾਜਾਈ ਤੋਂ ਗੁਰੇਜ਼ ਕਰਨ ਲਈ ਕਿਹਾ ਹੈ | ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ  13 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ 250 ਲੋਕਾਂ ਦੇ ਇਨਡੋਰ ਇਕੱਠਾਂ ਤੇ ਰੋਕ ਲਾ ਦਿੱਤੀ ਹੈ ਅਤੇ ਵਿਦੇਸ਼ ਤੋਂ ਪਰਤਣ ਵਾਲੇ ਨਾਗਰਿਕਾਂ ਅਤੇ ਖਾਸ ਕਰ ਨਿਜੀ ਖੇਤਰ ਵਿਚਲੇ  ਸਿਹਤ ਅਤੇ ਵਿਦਿਅਕ ਅਦਾਰਿਆਂ ਦੇ ਵਰਕਰਾਂ  ਨੂੰ ਜਿਹੜੇ ਆਪਣੀ ਡਿਊਟੀ ਲਈ ਬਾਹਰ ਜਾਂਦੇ ਹਨ ਨੂੰ  14 ਦੀ ਅਲੱਗ ਰਹਿਣ ਲਈ ਕਿਹਾ ਹੈ |