ਦੇਰ ਰਾਤ ਤੱਕ ਆਉਣਗੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਫਾਈਨਲ ਨਤੀਜੇ- ਚੋਣ ਕਮਿਸ਼ਨ

ਨਵੀਂ ਦਿੱਲੀ, 10 ਨਵੰਬਰ (ਨਿਊਜ਼ ਪੰਜਾਬ)- ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵਿਚਾਲੇ ਅੱਜ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਕਮਿਸ਼ਨ ਵਲੋਂ ਦੱਸਿਆ ਕਿ ਇਸ ਵਾਰ ਨਤੀਜੇ ਆਉਣ ‘ਚ ਦੇਰ ਹੋ ਸਕਦੀ ਹੈ, ਜਿਸ ਦੇ ਪਿੱਛੇ ਦੇ ਵਜ੍ਹਾ ਕੋਰੋਨਾ ਕਾਰਨ ਚੁੱਕੇ ਗਏ ਕਦਮ ਹਨ। ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ‘ਚ ਲਗਾਤਾਰ ਵੋਟਾਂ ਦੀ ਗਿਣਤੀ ਹੋ ਰਹੀ ਹੈ ਅਤੇ ਰਾਊਂਡਵਾਰ ਨਤੀਜੇ ਦੱਸੇ ਜਾ ਰਹੇ ਹਨ। ਹੁਣ ਤੱਕ ਇਕ ਕਰੋੜ ਤੋਂ ਵਧੇਰੇ ਵੋਟਾਂ ਗਿਣੀਆਂ ਜਾ ਚੁੱਕੀਆਂ ਹਨ ਅਤੇ 3 ਕਰੋੜ, 10 ਲੱਖ ਵੋਟਾਂ ਗਿਣੀਆਂ ਜਾਣੀਆਂ ਬਾਕੀ ਹਨ। ਅਧਿਕਾਰੀਆਂ ਮੁਤਾਬਕ ਨਤੀਜੇ ਆਉਣ ‘ਚ ਦੇਰ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਕਾਰਨ ਕਾਊਂਟਿੰਗ ਬੂਥਾਂ ਦੀ ਗਿਣਤੀ ਵਧ ਰਹੀ ਹੈ ਅਤੇ ਇਸ ਵਾਰ 19 ਤੋਂ ਲੈ ਕੇ 50 ਰਾਊਂਡਾਂ ਤੱਕ ਵੋਟਾਂ ਦੀ ਗਿਣਤੀ ਹੋ ਸਕਦੀ ਹੈ।