ਬਿਹਾਰ ਵਿਧਾਨ ਸਭਾ ਚੋਣਾਂ- ਵੋਟਾਂ ਦੀ ਗਿਣਤੀ ਦਾ ਕੰਮ ਜਾਰੀ

ਪਟਨਾ, 10 ਨਵੰਬਰ (ਨਿਊਜ਼ ਪੰਜਾਬ)-ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ, ਜਿਵੇਂ-ਜਿਵੇਂ ਕਾਉਂਟਿੰਗ ਅੱਗੇ 
ਵਧ ਰਹੀ ਹੈ ਐਨ.ਡੀ.ਏ ਅਤੇ ਮਹਾਂਗਠਬੰਧਨ ਦੇ ਵਿਚਕਾਰ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ| ਸਭ ਤੋਂ ਵੱਡੀ ਗੱਲ ਇਹ ਹੈ ਕੇ ਹੁਣ 
ਦੇਖਣਾ ਹੋਵੇਗਾ ਕੇ ਇਸ ਵਾਰ ਲੋਕ ਕਿਸ ਪਾਰਟੀ ਨੂੰ ਜਿਤਾਉਣਗੇ| ਇਸ ਚੁਣਾਵੀ ਰਣਨੀਤੀ ਵਿੱਚ ਕੁਝ ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਉਪਰ 
ਜਨਤਾ ਦੀ ਨਿਗ੍ਹਾ ਟਿਕੀ ਹੋਈ ਹੈ|