ਰੇਲਵੇ ਨੇ ਮਹੱਤਵਪੂਰਨ ਰੂਟਾਂ ‘ਤੇ ਸ਼ੁਰੂ ਕੀਤੀਆਂ ਵਿਸ਼ੇਸ਼ ਟਰੇਨਾਂ, ਕਾਉਂਟਰ-ਆਈ.ਆਰ.ਸੀ.ਟੀ.ਸੀ ਤੋਂ ਕਰੋਂ ਟਿਕਟਾਂ ਬੁੱਕ
ਨਵੀਂ ਦਿੱਲੀ, 7 ਨਵੰਬਰ (ਨਿਊਜ਼ ਪੰਜਾਬ) : ਭਾਰਤ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਯਾਤਰੀ ਰੇਲ ਗੱਡੀਆਂ ਹੁਣ ਵਾਪਸ ਮੁੜ ਪੱਟੜੀ ‘ਤੇ ਆ ਗਈਆਂ ਹਨ। ਭਾਰਤੀ ਰੇਲਵੇ ਨੇ ਸਾਰੇ ਮਹੱਤਵਪੂਰਨ ਰੂਟਾਂ ‘ਤੇ ਰੇਲ ਸੇਵਾਵਾਂ ਬਹਾਲ ਕੀਤੀਆਂ ਹਨ। ਪੱਛਮੀ ਰੇਲਵੇ ਨੇ ਅੱਜ ਕਈ ਮਹੱਤਵਪੂਰਨ ਘੋਸ਼ਣਾਵਾਂ ਕੀਤੀਆਂ ਹਨ, ਇਸ ਦੇ ਅਨੁਸਾਰ ਯਾਤਰੀਆਂ ਦੀ ਮੰਗ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਹਿਮਦਾਬਾਦ-ਨਵੀਂ ਦਿੱਲੀ ਰਾਜਧਾਨੀ ਸਪੈਸ਼ਲ ਅਤੇ ਮਹੇਸਾਨਾ ਸਟੇਸ਼ਨ ‘ਤੇ ਬੀਕਾਨੇਰ-ਯਸ਼ਵੰਤਪੁਰ ਸਪੈਸ਼ਲ ਨੂੰ ਸਟਾਪਸ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੱਛਮੀ ਰੇਲਵੇ ਨੇ ਬਾਂਦਰਾ ਟਰਮੀਨਸ ਅਤੇ ਭੁਜ ਦੇ ਵਿਚਕਾਰ ਸੁਪਰਫਾਸਟ ਸਪੈਸ਼ਲ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਗੱਡੀਆਂ ਦੀ ਬੁਕਿੰਗ ਨਿਰਧਾਰਤ ਪੀ.ਆਰ.ਐਸ ਕਾਉਂਟਰਾਂ ਅਤੇ ਆਈ.ਆਰ.ਸੀ.ਟੀ.ਸੀ ਦੀ ਵੈਬਸਾਈਟ ਤੋਂ ਅੱਜ ਸ਼ੁਰੂ ਹੋ ਗਈ ਹੈ। ਮੁੰਬਈ ਅਤੇ ਭੁਜ ਦਰਮਿਆਨ ਸ਼ੁਰੂ ਹੋਣ ਜਾ ਰਹੀ ਇਸ ਵਿਸ਼ੇਸ਼ ਰੇਲ ਗੱਡੀ ਦਾ ਗੁਜਰਾਤ ਅਤੇ ਮੁੰਬਈ ਵਿਚ ਰਹਿੰਦੇ ਗੁਜਰਾਤੀ ਭਾਈਚਾਰੇ ਦੇ ਲੋਕਾਂ ਨੂੰ ਲਾਭ ਹੋਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ ਮੁੰਬਈ ਵਿਚ ਵੱਡੀ ਗਿਣਤੀ ਗੁਜਰਾਤੀ ਲੋਕ ਹਿੰਦੇ ਹਨ।