ਹੁਣ ਪੀ.ਐਸ.ਪੀ.ਸੀ.ਐਲ ਦੇ ਕੈਸ਼ ਕਾਊਂਟਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਰਹਿਣਗੇ ਖੁੱਲੇ

ਲੁਧਿਆਣਾ, 7 ਨਵੰਬਰ (ਨਿਊਜ਼ ਪੰਜਾਬ)- ਗਾਹਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ) ਨੇ ਨਕਦ ਕਾਊਂਟਰਾਂ ਦੇ ਸਮੇਂ ਵਿੱਚ ਸੋਧ ਕੀਤੀ ਹੈ। ਹੁਣ ਕੰਮਕਾਜ ਵਾਲੇ ਦਿਨਾਂ ਵਿੱਚ ਕੈਸ਼ ਕਾਊਂਟਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਚਾਲੂ ਰਹਿਣਗੇ, ਪਹਿਲਾਂ ਗਾਹਕ ਦੁਪਹਿਰ 1 ਵਜੇ ਤੱਕ ਹੀ ਬਿੱਲ ਜਮ੍ਹਾ ਕਰ ਸਕਦੇ ਸਨ। ਜ਼ਿਲ੍ਹੇ ਵਿੱਚ 24 ਤੋਂ ਵੱਧ ਕੈਸ਼ ਕਾਊਂਟਰ ਹਨ, ਸਾਰੇ ਦਫਤਰਾਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ| ਇਹ ਕਦਮ ਉਨ੍ਹਾਂ ਗ੍ਰਾਹਕਾਂ ਨੂੰ ਰਾਹਤ ਦੇਵੇਗਾ ਜੋ ਆਨਲਾਈਨ ਦੀ ਬਜਾਏ ਕੈਸ਼ ਕਾਊਂਟਰਾਂ ਤੇ ਬਿੱਲ ਜਮ੍ਹਾ ਕਰਨ ਨੂੰ ਤਰਜੀਹ ਦਿੰਦੇ ਹਨ| ਜ਼ਿਕਰਯੋਗ ਹੈ ਕੇ ਫੁਹਾਰਾ ਚੌਕ ਵਿਖੇ ਕੈਸ਼ ਕਾਊਂਟਰ ਤੇ ਪ੍ਰਤੀ ਦਿਨ ਲਗਭਗ 100 ਗਾਹਕ ਜਾਂਦੇ ਹਨ ਅਤੇ ਬਕਾਏ ਭੁਗਤਾਨ ਕਰਨ ਦੇ ਆਖਰੀ ਦਿਨ ਕੈਸ਼ ਕਾਊਂਟਰ ਤੇ ਭੀੜ ਵੱਧ ਜਾਂਦੀ ਹੈ ਸੀ|