ਜਸਵਿੰਦਰ ਸਿੰਘ ਧਾਲੀਵਾਲ ਬਾਰ ਐਸੋਸੀਏਸਨ ਬੁਢਲਾਡਾ ਦੇ ਪ੍ਰਧਾਨ ਬਣੇ

ਬੁਢਲਾਡਾ, 6 ਨਵੰਬਰ (ਨਿਊਜ਼ ਪੰਜਾਬ) -ਬਾਰ ਐਸੋਸੀਏਸ਼ਨ ਬੁਢਲਾਡਾ ਦੇ ਵੱਖ-ਵੱਖ ਅਹੁਦਿਆ ਲਈ ਅੱਜ ਹੋਈ ਚੋਣ ‘ਚ ਐਡਵੋਕੇਟ ਜਸਵਿੰਦਰ ਸਿੰਘ ਧਾਲੀਵਾਲ ਆਪਣੇ ਵਿਰੋਧੀ ਉਮੀਦਵਾਰ ਨੂੰ 7 ਵੋਟਾਂ ਦੇ ਫਰਕ ਨਾਲ ਹਰਾ ਕੇ ਦੂਜੀ ਵਾਰ ਪ੍ਰਧਾਨ ਬਣ ਗਏ ਹਨ।  ਬਲਕਰਨ ਸਿੰਘ ਬੱਲੀ ਸਕੱਤਰ ਅਤੇ ਵੀਨਾਂ ਰਾਜਪਾਲ ਕੁਕਰੇਜਾ ਵਾਇਸ ਪ੍ਰਧਾਨ ਵਜੋਂ ਜੇਤੂ ਰਹੇ । ਇਸ ਚੋਣ ਦੇ ਅਮਨ ਸ਼ਾਤੀ ਨਾਲ ਨੇਪਰੇ ਚੜਨ ‘ਤੇ ਰਿਟਰਨਿੰਗ ਅਫਸਰ ਐਡਵੋਕੇਟ ਨਵਨੀਤ ਸਿੰਗਲਾ, ਸੁਖਦਰਸ਼ਨ ਸਿੰਘ ਚੌਹਾਨ ਅਤੇ ਜਗਦੀਪ ਸਿੰਘ ਦਾਤੇਵਾਸ ਨੇ ਸਭਨਾਂ ਵਕੀਲਾ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ।