ਬਾਰ ਐਸੋਸੀਏਸ਼ਨ ਪੱਟੀ ਦੀ ਚੋਣ ‘ਚ ਹਰਿੰਦਰ ਸਿੰਘ ਰਾੜੀਆ ਪ੍ਰਧਾਨ ਅਤੇ ਦੀਪਕ ਅਰੋੜਾ ਸੈਕਟਰੀ ਚੁਣੇ ਗਏ

ਪੱਟੀ, 6 ਨਵੰਬਰ (ਨਿਊਜ਼ ਪੰਜਾਬ)-ਬਾਰ ਐਸੋਸੀਏਸ਼ਨ ਪੱਟੀ ਦੀ ਅੱਜ ਹੋਈ ਚੋਣ ਵਿੱਚ ਐਡਵੋਕੇਟ ਹਰਿੰਦਰ ਸਿੰਘ ਰਾੜੀਆ ਬਾਰ ਐਸੋਸੀਏਸ਼ਨ ਪੱਟੀ ਦੇ ਪ੍ਰਧਾਨ ਚੁਣੇ ਗਏ। ਇਨ੍ਹਾਂ ਚੋਣਾਂ ਵਿਚ ਪ੍ਰਧਾਨਗੀ ਦੀ ਉਮੀਦਵਾਰੀ ਲਈ ਐਡਵੋਕੇਟ ਬਲਜਿੰਦਰ ਸਿੰਘ ਬੌਬੀ ਬਾਠ ਤੇ ਐਡਵੋਕੇਟ ਹਰਿੰਦਰ ਸਿੰਘ ਰਾੜੀਆ ਵਿੱਚ ਮੁਕਾਬਲਾ ਹੋਇਆ। ਇਸ ਤੋਂ ਇਲਾਵਾ ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਹਰਵਿੰਦਰ ਕੌਰ ਭੁੱਲਰ ਤੇ ਅੇਡਵੋਕੇਟ ਦੀਪਕ ਅਰੋੜਾ ਉਮੀਦਵਾਰ ਖੜੇ ਸਨ। ਅੱਜ ਪ੍ਰਧਾਨਗੀ ਅਤੇ ਸੈਕਟਰੀ ਦੀ ਚੋਣ ਲਈ ਰਿਟਰਨਿੰਗ ਅਫਸਰ ਐਡਵੋਕੇਟ ਬਲਦੇਵ ਸਿੰਘ ਬੇਗੇਪੁਰ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਬਾਠ ਅਸਿਸਟੈਂਟ ਆਰ.ਓ ਵਜੋਂ ਭੂਮਿਕਾ ਨਿਭਾਈ। ਇਸ ਚੋਣ ਦੇ ਨਿਰੀਖਨ ਕਰਨਪਾਲ ਸਿੰਘ ਰਿਆੜ ਨਾਇਬ ਤਹਸੀਲਦਾਰ ਪੱਟੀ ਵਿਸ਼ੇਸ਼ ਤੌਰ ‘ਤੇ ਪਹੁੰਚੇ।