ਮੁੱਖ ਮੰਤਰੀ ਕੱਲ੍ਹ ਪੰਜਾਬ ਬਲਾਕ ਅਜਨਾਲਾ ਸਮੇਤ ਸੂਬੇ ਭਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਾਂ ਦਾ ਕਰਨਗੇ ਆਨਲਾਈਨ ਉਦਘਾਟਨ

ਅਜਨਾਲਾ (ਅੰਮ੍ਰਿਤਸਰ), 6 ਨਵੰਬਰ (ਨਿਊਜ਼ ਪੰਜਾਬ)- ਸੂਬੇ ਭਰ ਦੇ ਸਰਕਾਰੀ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਨੂੰ ਪ੍ਰੋਜੈਕਟਰ, ਐਲ.ਈ.ਡੀ. ਟੀ.ਵੀ., ਈ-ਕੰਟੈਂਟ, ਆਦਿ ਸੂਚਨਾ ਤਕਨਾਲੋਜੀ ਸਿਖਿਆ ਦੀਆਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੀ ਨੁਹਾਰ ਬਦਲ ਕੇ ਸਮੇਂ ਦੇ ਹਾਣੀ ਬਣਾਉਣ ਲਈ ਸਥਾਪਿਤ ਕੀਤੇ ਗਏ ਸਮਾਰਟ ਸਕੂਲਾਂ ਦਾ 7 ਨਵੰਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਦਘਾਟਨ ਕਰਨਗੇ ਅਤੇ ਆਨਲਾਈਨ ਉਦਘਾਟਨ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪੜੇ ਚਾੜਣ ਲਈ ਸਿਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਤੇ ਸਿਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਹਿਮ ਭੂਮਿਕਾ ਹੋਵੇਗੀ। ਜਦੋਂਕਿ ਇਸ ਆਨਲਾਈਨ ਸਮਾਗਮ ਦੌਰਾਨ 2625 ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਮੁਫਤ ਟੈਬ ਵੰਡਣ ਦਾ ਵੀ ਆਗਾਜ਼ ਹੋਵੇਗਾ।