ਚੰਡੀਗੜ੍ਹ ‘ਚ ਦੀਵਾਲੀ ਮੌਕੇ ਨਹੀਂ ਚੱਲਣਗੇ ਪਟਾਕੇ, ਪ੍ਰਸਾਸ਼ਨ ਨੇ ਲਗਾਈ ਮੁਕੰਮਲ ਪਾਬੰਦੀ
ਚੰਡੀਗੜ੍ਹ, 6 ਨਵੰਬਰ (ਨਿਊਜ਼ ਪੰਜਾਬ)-ਇਸ ਵਾਰ ਚੰਡੀਗੜ੍ਹ ‘ਚ ਦੀਵਾਲੀ ਮੌਕੇ ਪਟਾਕੇ ਨਹੀਂ ਚੱਲਣਗੇ, ਕਿਉਕਿ ਚੰਡੀਗੜ੍ਹ ਪ੍ਰਸਾਸ਼ਨ ਨੇ ਪਟਾਕਿਆਂ ਉਪਰ ਮੁਕੰਮਲ ਪਾਬੰਦੀ ਲਗਾ ਦਿਤੀ ਹੈ | ਇਹ ਫੈਸਲਾ ਪ੍ਰਸਾਸ਼ਨ ਵਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਲਿਆ ਗਿਆ ਹੈ| ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਭਾਵੇ ਸਰਕਾਰਾਂ ਹਰ ਵਰ੍ਹੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਭਰੋਸਾ ਦਿੰਦੀਆਂ ਹਨ, ਪਰ ਵੋਟ ਰਾਜਨੀਤੀ ਅਗੇ ਸਰਕਾਰਾਂ ਬੇਵੱਸ ਹੋ ਜਾਂਦੀਆਂ ਹਨ , ਜਿਸ ਕਾਰਨ ਪਟਾਕਿਆਂ ਨੂੰ ਲੈ ਕੇ ਵਾਤਾਵਰਨ ਬੁਰੀ ਤਰਾਂ ਪ੍ਰਦੂਸ਼ਿਤ ਹੋ ਜਾਂਦਾ ਹੈ | ਉੱਚ ਅਦਾਲਤ ਦੇ ਦਖ਼ਲ ਤੋਂ ਬਾਅਦ ਦਿੱਲੀ ਸਰਕਾਰ ਨੇ ਦੀਵਾਲੀ ਮੌਕੇ ਪਟਾਕਿਆਂ ਉਪਰ ਪਾਬੰਦੀ ਲਗਾ ਦਿਤੀ ਹੈ, ਜਦ ਕੇ ਅੱਜ ਸ਼ਾਮ ਨੂੰ ਚੰਡੀਗੜ੍ਹ ਪ੍ਰਸਾਸ਼ਨ ਨੇ ਵੀ ਦੀਵਾਲੀ ਮੌਕੇ ਪਟਾਕਿਆਂ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ |