ਮਹਾਰਾਸ਼ਟਰ : ਡਰੱਗ ਮਾਮਲੇ ‘ਚ ਨਾਈਜੀਰੀਆ ਦੇ 4 ਨਾਗਰਿਕਾਂ ਗ੍ਰਿਫਤਾਰ

ਮੁੰਬਈ, 3 ਨਵੰਬਰ (ਨਿਊਜ਼ ਪੰਜਾਬ) : ਮੁੰਬਈ ਨਾਲ ਲੱਗਦੇ ਨਲਾਸੋਪਾਰਾ ਖੇਤਰ ਵਿੱਚ ਨਸ਼ੇ ਦੇ ਇੱਕ ਮਾਮਲੇ ਵਿੱਚ ਪੁਲਿਸ ਨੇ ਨਾਈਜੀਰੀਆ ਦੇ 4 ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਚਾਰਾਂ ਤੋਂ 1.49 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ। ਮੰਗਲਵਾਰ ਨੂੰ ਨਲਾਸੋਪਾਰਾ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਡੀ.ਐੱਸ. ਪਾਟਿਲ ਨੇ ਕਿਹਾ ਕਿ ਪੁਲਿਸ ਨੂੰ ਸੋਮਵਾਰ ਨੂੰ ਪ੍ਰਗਤੀਨਗਰ ਵਿੱਚ ਨਸ਼ਿਆਂ ਦੇ ਸੌਦੇ ਬਾਰੇ ਜਾਣਕਾਰੀ ਮਿਲੀ ਸੀ। ਇਸ ਦੇ ਅਧਾਰ ‘ਤੇ, ਦੋ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਨਾਈਜੀਰੀਆ ਦੇ ਚਾਰ ਨੌਜਵਾਨਾਂ ਆਗੂ ਓਸਿਤਾ (28), ਓਗੋਨਾ ਚੁਕਵੇਨੇ (29), ਉਰਜੀ ਫਿਲਿਪ (30) ਅਤੇ ਕ੍ਰਿਸ ਅਜਾਹ ਚੁਕਵੇਨੇ (30) ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 747 ਗ੍ਰਾਮ ਕੋਕੀਨ ਬਰਾਮਦ ਹੋਈ। ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਗਲੇਰੀ ਕਾਰਵਾਈ ਜਾਰੀ ਹੈ।