ਕੈਬਨਿਟ ਮੰਤਰੀ ਧਰਮਸੋਤ ਵਲੋਂ ਨਾਭਾ ਵਿਖੇ 66 ਕੇ. ਵੀ. ਗਰਿੱਡ ਦਾ ਉਦਘਾਟਨ
ਨਾਭਾ, 3 ਨਵੰਬਰ (ਨਿਊਜ਼ ਪੰਜਾਬ)- ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਕਾਲੀਆਂ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਅਬਦਾਲੀ ਦੀ ਲੁੱਟ ਤੋਂ ਬਾਅਦ ਜੇਕਰ ਪੰਜਾਬ ਨੂੰ ਕਿਸੇ ਨੇ ਲੁੱਟਿਆ ਤਾਂ ਉਹ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਜੁੰਡਲੀ ਹੈ। ਸਕਾਲਰਸ਼ਿਪ ਦੇ ਮੁੱਦੇ ‘ਤੇ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਜਦੋਂ ਮਰਜ਼ੀ ਮੇਰੇ ਨਾਲ ਸੁਖਬੀਰ ਸਿੰਘ ਬਾਦਲ, ਜਿੱਥੇ ਮਰਜ਼ੀ ਬੈਠ ਕੇ ਬਹਿਸ ਕਰ ਲੈਣ। ਐਡੀਸ਼ਨਲ ਚੀਫ਼ ਸੈਕਟਰੀ ਅਤੇ ਚੀਫ਼ ਸੈਕਟਰੀ ਦੀ ਰਿਪੋਰਟ ਤਿਆਰ ਹੋਈ ਪਈ ਹੈ, ਜਿਸ ਨੂੰ ਕੋਈ ਵੀ ਪੜ੍ਹ ਸਕਦਾ ਹੈ। ਸਾਧੂ ਸਿੰਘ ਧਰਮਸੋਤ ਨਾਭਾ ਵਿਖੇ 66 ਕੇ. ਵੀ. ਸਬ ਸਟੇਸ਼ਨ ਨਵੇਂ ਫੋਕਲ ਪੁਆਇੰਟ ਨਾਭਾ ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ‘ਤੇ ਆਏ ਸਨ। ਇਸ ਦੌਰਾਨ ਗੱਲਬਾਤ ਕਰਦਿਆਂ ਹੀ ਉਨ੍ਹਾਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।