ਨਵੰਬਰ ਤੋਂ ਰਸੋਈ ਗੈਸ ਸਿਲੰਡਰ ਦੀ ਹੋਮ ਡਲਿਵਰੀ ‘ਚ ਹੋਵੇਗਾ ਵੱਡਾ ਬਦਲਾਅ
ਨਵੀਂ ਦਿੱਲੀ, 30 ਅਕਤੂਬਰ (ਨਿਊਜ਼ ਪੰਜਾਬ) : ਰਸੋਈ ਗੈਸ ਸਿਲੰਡਰ ਦੀ ਹੋਮ ਡਲਿਵਰੀ ਨਾਲ ਜੁੜੇ ਨਿਯਮਾਂ ਵਿਚ ਇਕ ਨਵੰਬਰ ਤੋਂ ਵੱਡਾ ਬਦਲਾਅ ਹੋਣ ਵਾਲਾ ਹੈ। ਦਰਅਸਲ ਇਕ ਨਵੰਬਰ ਤੋਂ ਦੇਸ਼ ਦੀਆਂ 100 ਸਮਾਰਟ ਸਿਟੀਜ਼ ਵਿਚ ਗੈਸ ਦੀ ਡਿਲਵਰੀ ਲਈ ਵਨ ਟਾਈਮ ਪਾਰਸਵਰਡ (ਓਟੀਪੀ) ਲਾਜ਼ਮੀ ਹੋ ਜਾਵੇਗਾ। ਆਈ.ਓ.ਸੀ.ਐਲ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਦਾ ਟੀਚਾ ਇਹ ਹੈ ਕਿ ਗੈਸ ਸਿਲੰਡਰ ਸਹੀ ਉਪਭੋਗਤਾ ਕੋਲ ਪਹੁੰਚੇ। ਇਸ ਨੂੰ ਯਕੀਨੀ ਬਣਾਉਣ ਲਈ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ। ਇਸ ਨਵੀਂ ਵਿਵਸਥਾ ਤਹਿਤ ਐਲੀਪੀਜੀ ਉਪਭੋਗਤਾ ਨੂੰ ਗੈਸ ਦੀ ਬੁਕਿੰਗ ਤੋਂ ਬਾਅਦ ਇਕ ਓਟੀਪੀ ਮਿਲੇਗਾ। ਇਸ ਤੋਂ ਬਾਅਦ ਜਦੋਂ ਡਲਿਵਰੀ ਮੈਨ ਤੁਹਾਡੇ ਘਰ ਆਵੇਗਾ ਤਾਂ ਗਾਹਕ ਨੂੰ ਓਟੀਪੀ ਦੱਸਣਾ ਹੋਵੇਗਾ। ਓਟੀਪੀ ਸਾਂਝਾ ਕੀਤੇ ਬਿਨੇ ਐਲਪੀਜੀ ਸਿਲੰਡਰ ਡਲਿਵਰ ਨਹੀਂ ਹੋ ਸਕੇਗਾ। ਆਈ.ਓ.ਸੀ.ਐਲ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹ ਪ੍ਰਣਾਲੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਅਤੇ ਤਾਮਿਲਨਾਡੂ ਵਿੱਚ ਕੋਇੰਬਟੂਰ ਵਿੱਚ ਇੱਕ ਪਾਇਲਟ ਪ੍ਰੋਜੈਕਟ ਅਧਾਰ ਤੇ ਲਾਗੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਪ੍ਰਯੋਗਾਤਮਕ ਪੱਧਰ ‘ਤੇ ਸਫਲਤਾਪੂਰਵਕ ਮੁਕੰਮਲ ਕਰਨ ਤੋਂ ਬਾਅਦ ਇਸ ਯੋਜਨਾ ਨੂੰ 1 ਨਵੰਬਰ ਤੋਂ ਦੇਸ਼ ਦੇ 100 ਸਮਾਰਟ ਸ਼ਹਿਰਾਂ ਵਿੱਚ ਵਧਾਇਆ ਜਾ ਰਿਹਾ ਹੈ। ਇਨ੍ਹਾਂ ਸ਼ਹਿਰਾਂ ਤੋਂ ਪ੍ਰਾਪਤ ਫੀਡਬੈਕ ਦੇ ਅਧਾਰ ‘ਤੇ ਸਿਸਟਮ ਦਾ ਵਿਸਥਾਰ ਦੇਸ਼ ਭਰ ਵਿਚ ਕੀਤਾ ਜਾਵੇਗਾ।