ਰਿਆਸੀ ‘ਚ ਵਾਪਰਿਆ ਭਿਆਨਕ ਹਾਦਸਾ, 2 ਲੋਕਾਂ ਦੀ ਮੌਤ ‘ਤੇ 2 ਗੰਭੀਰ ਜ਼ਖਮੀ

ਜੰਮੂ, 30 ਅਕਤੂਬਰ (ਨਿਊਜ਼ ਪੰਜਾਬ) : ਰਿਆਸੀ ਜ਼ਿਲ੍ਹੇ ‘ਚ ਸ਼ੁਕਰਵਾਰ ਨੂੰ ਇੱਕ ਭਿਆਨਕ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ | ਹਾਦਸਾ ਉਸ ਸਮੇਂ ਹੋਇਆ ਜਦੋਂ ਰਿਆਸੀ ਤੋਂ ਧਨੋਰ ਜਾ ਰਹੀ ਮਹਿੰਦਰਾ ਪਿਕਅਪ ਗੱਡੀ ਪੁਲਿਸ ਪੋਸਟ ਡੰਸਲ ਦੇ ਲਾਗੇ ਪਲਟ ਗਈ | ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਵਿੱਚ ਦੋ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਚਾਲਕ ਨੇ ਗੱਡੀ ਤੋਂ ਕੰਟਰੋਲ ਖੋ ਦਿੱਤਾ ਜਿਸ ਤੋਂ ਬਾਅਦ ਇਹ ਹਾਦਸਾ ਹੋਇਆ | ਜਿਹੜੇ ਦੋ ਲੋਕਾਂ ਦੀ ਹਾਦਸੇ ‘ਚ ਮੌਤ ਹੋ ਗਈ ਹੈ ਉਨ੍ਹਾਂ ਦੀ ਪਛਾਣ 28 ਸਾਲਾਂ ਮੁਹੰਮਦ ਅੱਬਾਸ ਪੁੱਤਰ ਪੂਰ ਹੁਸੈਨ ਨਿਵਾਸੀ ਧਨੋਰ ਤਹਿਸੀਲ ਅਰਨਾਸ ਅਤੇ 40 ਸਾਲਾਂ ਮੁਹੰਮਦ ਕਸ਼ੀਮ ਨਿਵਾਸੀ ਧਨੌਰ ਦੇ ਵਜੋਂ ਹੋਈ ਹੈ।