ਡਿਪਟੀ ਕਮਿਸ਼ਨਰ ਨੇ ਕੀਤੀ ਐਸ.ਸੀ.ਕਾਰਪੋਰੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਮੋਗਾ, 30 ਅਕਤੂਬਰ (ਡਾ: ਸਵਰਨਜੀਤ ਸਿੰਘ)-ਪੰਜਾਬ ਸਰਕਾਰ ਸਾਰੇ ਵਰਗਾਂ ਦੀ ਤਰਾਂ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਭਲਾਈ ਲਈ ਵੀ ਵਬਚਨਬੱਧ ਹੈ। ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਕਿ ਇਸ ਵਰਗ ਦੇ ਵੱਧ ਤੋ ਵੱਧ ਲੋਕ ਆਪਣੇ ਪੈਰਾਂ ਉੱਪਰ ਖੜਾ ਹੋ ਸਕਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਐਸ.ਸੀਂ ਕਾਰਪੋਰੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਉਨਾਂ ਨਾਲ ਜਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ  ਅਫਸਰ ਹਰਪਾਲ ਸਿੰਘ  ਗਿੱਲ  ਤੇ ਡੀ.ਐਮ ਐਸ.ਸੀ. ਕਾਰਪੋਰੇਸ਼ਨ  ਹੁਕਮ ਚੰਦ ਅੱਗਰਵਾਲ ਵੀ ਮੌਜੂਦ ਸਨ। ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਹਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਅਨੁਸੂਚਿਤ ਜਾਤੀਆ  ਭੋਂ ਵਿਕਾਸ ਵਿੱਤ ਕਾਰਪੋਰੇਸਨ  ਵਲੋ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਭਲਾਈ ਲਈ  ਲਗਭਗ 89.60 ਲੱਖ ਦੇ ਕਰਜੇ  ਵੱਖ-ਵੱਖ ਕਿੱਤਿਆ ਜਿਵੇ ਕਿ ਡੇਅਰੀ ਫਾਰਮ ,ਕਰਿਆਨਾ ਦੁਕਾਨ, ਸੀਮਿੰਟ ਦੀ ਦੁਕਾਨ, ਕਪੜੇ ਦੀ ਦੁਕਾਨ,ਰੈਡੀਮੇਡ ਗਾਰਮੈਟ, ਕੈਮੀਕਲਸ, ਫਰਨੀਚਰ ਦੀ ਦੁਕਾਨ, ਲੱਕੜ ਵਪਾਰ ਆਦਿ ਲਈ ਮੰਨਜੂਰ ਕੀਤੇ ਗਏ ਹਨ। ਉਨਾਂ ਦੱਸਿਆ ਕਿ ਬੀ.ਟੀ.ਐਸ ਸਕੀਮ ਅਧੀਨ 65 ਲਾਭਪਾਤਰੀਆ ਨੂੰ 6.50 ਲੱਖ ਰੁਪਏ ਦੀ ਸਬਸਿਡੀ ਅਤੇ 50.60 ਲੱਖ ਬੈਕ ਕਰਜਾ ਕੁੱਲ 57.10 ਲੱਖ ਰੁਪਏ ਦੇ ਕਰਜੇ ਮੰਨਜੂਰ ਕੀਤੇ ਗਏ ਹਨ। ਇਸ ਤੋ ਇਲਾਵਾ ਸਿੱਧਾ ਕਰਜਾ ਸਕੀਮਾ ਤਹਿਤ 15 ਬਿਨੈਕਾਰਾ ਨੂੰ 32.50 ਲੱਖ ਰੁਪਏ ਦੇ ਕਰਜੇ ਦੀ ਮੰਨਜੂਰੀ ਦਿੱਤੀ ਗਈ । ਹੁਕਮ ਚੰਦ ਜਿਲਾ ਮੈਨੇਜਰ ਨੇ  ਦੱਸਿਆ ਕਿ  ਅਨੁਸੂਚਿਤ ਜਾਤੀ ਵਰਗ ਦੇ ਬੇਰੁਜਗਾਰ  ਕਰਜਾ ਲੈਣ ਲਈ  ਐਸ .ਸੀ .ਕਾਰਪੋਰੇਸ਼ਨ ਦੇ ਦਫਤਰ ਜੋ ਕਿ ਡਾ. ਅੰਬੇਦਕਰ ਭਵਨ ਵਿਚ ਸਥਿਤ ਹੈ ਨਾਲ ਸੰਪਰਕ ਕਰ ਸਕਦੇ ਹਨ। ਮੀਟਿੰਗ ਵਿੱਚ ਐਸ .ਕੇ.ਬਾਂਸਲ (ਐਨ.ਜੀ .ਉ), ਐਲ.ਡੀ.ਐਮ. ਬਜੰਰਗੀ ਸਿੰਘ ,ਅਰਤਾਲ ਗਿੱਲ ਅੰਕੜਾ ਅਫਸਰ, ਮਨਜੀਤ  ਸਿੰਘ  ਡੀ.ਆਈ.ਸੀ ਦਫਤਰ, ਹਰੀ ਰਾਮ ਅਤੇ ਲਵਜੀਤ ਸਿੰਘ ਹਾਜ਼ਰ ਸਨ।